ਕਰਨਾਲ : ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦਾ ਸੰਘਰਸ਼ ਚਲਦੇ ਨੂੰ ਪੂਰਾ ਸਾਲ ਹੋ ਚੁੱਕਾ ਹੈ ਅਤੇ ਹੁਣ ਹਰਿਆਣਾ ਦੇ ਕਰਨਾਲ ਵਿੱਚ ਕਿਸਾਨ ਝੋਨੇ ਦੀ ਖਰੀਦ ਨਾ ਹੋਣ ਕਾਰਨ ਹੋਰ ਗੁੱਸੇ ਵਿਚ ਹਨ। ਇਸੇ ਰੋਸ ਵਜੋਂ ਅੱਜ ਕਿਸਾਨਾਂ ਨੇ ਬੈਰੀਕੇਡ ਹੋਣ ਦਾ ਬਾਅਦ ਵੀ ਮੁੱਖ ਮੰਤਰੀ ਨਿਵਾਸ ’ਤੇ ਪਹੁੰਚ ਗਏ ਹਨ। ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋਈ ਤਾਂ ਉਹ ਮੁੱਖ ਮੰਤਰੀ ਨਿਵਾਸ ਦਾ ਘੇਰਾਬੰਦੀ ਕਰਨਗੇ। ਦਰਅਸਲ ਕਿਸਾਨ ਅਨਾਜ ਮੰਡੀ ਵਿੱਚ ਇਕੱਠੇ ਹੋਏ ਅਤੇ ਮੁੱਖ ਮੰਤਰੀ ਨਿਵਾਸ ਨੇੜੇ ਪੁੱਜ ਗਏ, ਉੱਥੇ ਪੁਲਿਸ ਸੁਰੱਖਿਆ ਬਲ ਨਾਲ ਵਾਧੂ ਸੁਰੱਖਿਆ ਬਲ ਅਤੇ ਵਾਟਰ ਕੈਨਨ ਦੇ ਨਾਲ-ਨਾਲ ਪੁਲਿਸ ਵਲੋਂ ਹੰਝੂ ਗੈਸ ਵੀ ਤਿਆਰ ਰੱਖੇ ਹੋਏ ਸਨ। ਪਰ ਕਿਸਾਨ ਬੈਰੀਕੇਡ ਤੋੜਦੇ ਹੋਏ ਅੱਗੇ ਵਧੇ ਅਤੇ ਟਰੈਕਟਰ ਰਾਹੀਂ ਬੈਰੀਕੇਡ ਹਟਾਏ ਅਤੇ ਹਲਕੀ ਧੱਕਾ ਮੁੱਕੀ ਦੀ ਘਟਨਾ ਮਗਰੋਂ ਕਿਸਾਨਾਂ ਨੇ ਬੈਰੀਕੇਡ ਪਾਰ ਕਰ ਲਏ।
ਇਸ ਦੌਰਾਨ ਹਲਕੀ ਜਿਹੀ ਵਾਟਰ ਕੈਨਨ ਵੀ ਵਰਤੋਂ ਵੀ ਕੀਤੀ ਗਈ। ਕਿਸਾਨਾਂ ਨੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨਾ ਲਾ ਦਿਤਾ ਅਤੇ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ। ਪਿਛਲੇ 10 ਮਹੀਨਿਆਂ ਤੋਂ ਧਰਨੇ ’ਤੇ ਬੈਠੇ ਪੰਜਾਬ ਹਰਿਆਣਾ ਦੇ ਕਿਸਾਨ ਅੱਜ ਸੜਕਾਂ’ ਤੇ ਉਤਰ ਆਏ ਹਨ। ਦੋਵਾਂ ਰਾਜਾਂ ਦੇ ਕਿਸਾਨ ਝੋਨੇ ਦੀ ਖਰੀਦ ਦੀ ਤਾਰੀਖ ਵਧਾਉਣ ਤੋਂ ਨਾਰਾਜ਼ ਹਨ। ਕਿਸਾਨ ਜਥੇਬੰਦੀਆਂ ਅੱਜ ਹਰਿਆਣਾ ਅਤੇ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਦੱਸ ਦੇਈਏ ਕਿ ਹਰਿਆਣਾ ਵਿੱਚ ਕਿਸਾਨਾਂ ਦਾ ਵਿਰੋਧ ਸ਼ੁੱਕਰਵਾਰ ਤੋਂ ਚੱਲ ਰਿਹਾ ਹੈ।