ਸਿਰਸਾ : ਕਰੋਨਾ ਦੀ ਰਫਤਾਰ ਘਟਣ ਤੋਂ ਬਾਅਦ ਬੱਚਿਆਂ ਦੀ ਆਫਲਾਈਨ ਪੜਾਈ ਨੇ ਵੀ ਗਤੀ ਫੜ੍ਹੀ ਹੈ। ਹੁਣ ਆਨਲਾਈਨ ਦੀ ਬਜਾਏ ਬੱਚਿਆਂ ਦੀ ਆਫਲਾਈਨ ਪੜ੍ਹਾਈ ਹੋਵੇਗੀ। ਜਿਸ ਦੇ ਮੱਦੇਨਜ਼ਰ ਬੁੱਧਵਾਰ ਯਾਨੀ ਕੱਲ੍ਹ ਤੋਂ ਚੌਥੀ ਅਤੇ ਪੰਜਵੀਂ ਦੇ ਬੱਚਿਆਂ ਦੀਆਂ ਕਲਾਸਾਂ ਲੱਗਣਗੀਆਂ। ਦੱਸ ਦਈਏ ਕਿ ਇਹ ਹਦਾਇਤ ਦਿੱਤੀ ਗਈ ਹੈ ਕਿ ਇਸ ਦੌਰਾਨ ਕੋਈ ਵੀ ਬੱਚਾ ਆਪਸ ਵਿੱਚ ਖਾਣਾ ਸਾਂਝਾ ਨਹੀਂ ਕਰੇਗਾ, ਨਾਲ ਹੀ ਘਰੋਂ ਲਿਆਂਦੀ ਗਈ ਬੋਤਲ ਦਾ ਪਾਣੀ ਹੀ ਵਰਤ ਸਕੇਗਾ। ਇੱਥੋਂ ਤੱਕ ਕਿ ਸਿੱਖਿਆ ਵਿਭਾਗ ਨੇ ਫਿਲਹਾਲ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਖਾਣਾ ਬਣਾਉਣ ਤੇਂ ਵੀ ਰੋਕ ਲਗਾ ਦਿੱਤੀ ਹੈ।
ਅਗਲੇ ਹੁਕਮਾਂ ਤੱਕ ਬੱਚੇ ਘਰੇਂ ਬਣਿਆ ਖਾਣਾ ਹੀ ਸਕੂਲਾਂ ਵਿੱਚ ਲਿਆਉਣਗੇ। ਸਿੱਖਿਆ ਵਿਭਾਗ ਨੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸੋਸ਼ਲ ਡਿਸਟੈਂਸ ਦੇ ਨਾਲ ਕਲਾਸ ਵਿੱਚ ਬੈਠ ਕੇ ਪੜ੍ਹਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਚੌਥੀ ਅਤੇ ਪੰਜਵੀਂ ਕਲਾਸ ਦੇ ਬੱਚਿਆਂ ਦੀਆਂ ਇੱਕ ਸਤੰਬਰ ਤੋਂ ਕਲਾਸਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਬੱਚਿਆਂ ਦੇ ਪਹੁੰਚਣ ਤੋਂ ਪਹਿਲਾਂ ਸਕੂਲ ਦੇ ਕਮਰਿਆਂ ਨੂੰ ਸੈਨੀਟਾਈਜ਼ ਕਰਵਾਇਆ ਗਿਆ। ਸਕੂਲਾਂ ਦੀ ਸਫਾਈ ਕਰਵਾਈ ਗਈ, ਤਾਂ ਕਿ ਬੱਚਿਆ ਵਿੱਚ ਕਿਸੇ ਤਰਾਂ ਦਾ ਕੋਈ ਸੰਕ੍ਰਮਣ ਨਾ ਫੈਲ ਸਕੇ। ਇਸ ਤੋਂ ਇਲਾਵਾ ਬੱਚਿਆਂ ਦੇ ਬੈਠਣ ਵਾਲੀਆਂ ਸੀਟਾਂ ਦੀ ਵੀ ਸਹੀ ਤਰੀਕੇ ਨਾਲ ਸਫਾਈ ਕਰਵਾਈ ਗਈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਬੱਚਿਆਂ ਨੂੰ ਬਿਨ੍ਹਾਂ ਤਾਪਮਾਨ ਜਾਂਚੇ ਸਕੂਲ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ। ਹਰ ਸਕੂਲ ਵਿੱਚ ਟੀਚਰ ਮੁੱਖ ਗੇਟ 'ਤੇ ਖੜ੍ਹੇ ਹੋਣਗੇ ਅਤੇ ਜੋ ਵੀ ਬੱਚਾ ਸਕੂਲ ਵਿੱਚ ਆਵੇਗਾ ਸਭ ਤੋਂ ਪਹਿਲਾਂ ਉਸ ਦਾ ਤਾਪਮਾਨ ਚੈਕ ਕੀਤਾ ਜਾਵੇਗਾ। ਤਾਪਮਾਨ ਸਹੀ ਹੋਣ 'ਤੇ ਹੀ ਬੱਚਿਆਂ ਨੂੰ ਸਕੂਲ ਵਿੱਚ ਆਉਣ ਦਿੱਤਾ ਜਾਵੇਗਾ।