ਜੰਮੂ-ਕਸ਼ਮੀਰ ਵਿਚ ਊਧਮਪੁਰ ਜ਼ਿਲ੍ਹੇ ਦੇ ਪਿੰਡ ਜ਼ਮੀਨ ਧਸਣ ਕਾਰਨ 5 ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਐਤਵਾਰ ਯਾਨੀ ਕਿ ਅੱਜ ਦਸਿਆ ਕਿ ਭਾਰੀ ਮੀਂਹ ਕਾਰਨ ਜ਼ਮੀਨ ਧਸਣ ਦੀ ਇਹ ਘਟਨਾ ਬਸੰਤਗੜ੍ਹ ਸਬ-ਡਿਵੀਜ਼ਨ ਦੇ ਗੈਂਡਟਾਪ ਵਿਚ ਸਨਿਚਰਵਾਰ ਦੇਰ ਰਾਤ ਵਾਪਰੀ।
ਜੰਮੂ-ਕਸ਼ਮੀਰ ਚ ਪੈ ਰਹੇ ਮੀਂਹ ਕਾਰਨ ਰਾਜੌਰੀ ਦੇ ਥਾਣਾ ਮੰਡੀ 'ਚ ਜਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਇਆਂ ਹਨ ਅਤੇ ਇਸ ਤੋਂ ਬਾਅਦ ਕਈ ਘਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ।