ਕਿਨੌਰ : ਹਿਮਾਚਲ ਵਿੱਚ ਮੁੜ ‘ਲੈਂਡਸਲਾਈਡਿੰਗ’ ਦਾ ਕਹਿਰ ਵਰਤਿਆ ਹੈ। ਕੌਮੀ ਸ਼ਾਹਮਾਰਗ ’ਤੇ ਹੋਈ ਇਕ ਦੁਰਘਟਨਾ ਦੌਰਾਨ ਇਕ ਪਹਾੜ ਹੀ ਹੇਠਾਂ ਢਹਿ ਪੈਣ ਕਾਰਨ ਇਕ ਬੱਸ ਹੇਠਾਂ ਦੱਬੀ ਗਈ ਹੈ। ਇਸ ਵਰਤਾਰੇ ਦੀ ਚਪੇਟ ਵਿੱਚ ਦੋ ਚਾਰ ਹੋਰ ਛੋਟੇ ਵਾਹਨ ਵੀ ਆਏ ਦੱਸੇ ਜਾਂਦੇ ਹਨ।
ਇਸ ਬੱਸ ਦਾ ਡਰਾਈਵਰ ਸੁਰੱਖ਼ਿਅਤ ਹੈ ਅਤੇ ਉਸਦਾ ਅੰਦਾਜ਼ਾ ਹੈ ਕਿ ਇਸ ਘਟਨਾ ਵਿੱਚ 50 ਤੋਂ 60 ਲੋਕ ਵਿਅਕਤੀ ਮਾਰੇ ਗਏ ਹੋ ਸਕਦੇ ਹਨ। ਇਹ ਹਾਦਸਾ ਭਾਭਾ ਨਗਰ ਵਿਖ਼ੇ ਵਾਪਰਿਆ ਦੱਸਿਆ ਜਾਂਦਾ ਹੈ।
ਪਤਾ ਲੱਗਾ ਹੈ ਕਿ ਇਹ ਮੰਦਭਾਗੀ ਬੱਸ ਕਿਨੌਰ ਤੋਂ ਹਰਿਦੁਆਰ ਜਾ ਰਹੀ ਸੀ ਅਤੇ ਇਸ ਵਿੱਚ 40 ਦੇ ਕਰੀਬ ਸਵਾਰੀਆਂ ਸਨ। ਇਸ ਤੋਂ ਇਲਾਵਾ ਕੁਝ ਹੋਰ ਵਾਹਨ ਹਨ ਜਿਨ੍ਹਾਂ ਬਾਰੇ ਅਜੇ ਇਹ ਖ਼ਬਰ ਨਹੀਂ ਹੈ ਕਿ ਉਹ ਕਿੱਥੇ ਦੇ ਹਨ ਅਤੇ ਉਨ੍ਹਾਂ ਵਿੱਚ ਕਿੰਨੇ ਕਿੰਨੇ ਵਿਅਕਤੀ ਸਵਾਰ ਹਨ।
https://amzn.to/3lUrZTe
ਖ਼ਬਰ ਲਿਖ਼ੇ ਜਾਣ ਤਕ ਰਾਹਤ ਕਾਰਜਾਂ ਲਈ ਸਥਾਨਕ ਪੁਲਿਸ ਅਤੇ ਪ੍ਰਸ਼ਾਸ਼ਨ ਤੋਂ ਇਲਾਵਾ NDRF ਦੀਆਂ ਟੀਮਾਂ ਪਹੁੰਚ ਗਈਆਂ ਹਨ ਪਰ ਲੈਂਡ ਸਲਾਇਡਿੰਗ ਜਾਰੀ ਹੈ ਜਿਸ ਕਰਕੇ ਅਜੇ ਰਾਹਤ ਕਾਰਜ ਸ਼ੁਰੂ ਨਹੀਂ ਹੋ ਸਕੇ ਹਨ।
ਬਾਅਦ ਦੀ ਖ਼ਬਰ ਅਨੁਸਾਰ ਇਸ ਬੱਸ ਦਾ ਡਰਾਈਵਰ ਮਹਿੰਦਰ ਪਾਲ ਸੁਰੱਖ਼ਿਅਤ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸਨੂੰ ਇਲਾਕਾ ਨਿਵਾਸੀਆਂ ਨੇ ਬਚਾਇਆ ਹੈ। ਡਰਾਈਵਰ ਦਾ ਕਹਿਣਾ ਹੈ ਕਿ ਬੱਸ ਵਿੱਚ ਲਗਪਗ 30-32 ਸਵਾਰੀਆਂ ਸਨ ਅਤੇ ਕੰਡਕਟਰ ਦ ਵੀ ਪੈਰ ’ਤੇ ਸੱਟ ਲੱਗੀ ਹੈ ਅਤੇ ਉਹ ਅਜੇ ਹਾਦਸੇ ਵਾਲੀ ਥਾਂ ’ਤੇ ਹੀ ਹੈ।
ਡਰਾਈਵਰ ਅਨੁਸਾਰ ਇਸ ਹਾਦਸੇ ਦਾ ਹੋਰ ਵਾਹਨ ਵੀ ਸ਼ਿਕਾਰ ਹੋਏ ਹਨ ਅਤੇ ਲਗਪਗ 50-60 ਮੌਤਾਂ ਹੋਈਆਂ ਹੋ ਸਕਦੀਆਂ ਹਨ। ਡਰਾਈਵਰ ਨੇ ਦੱਸਿਆ ਕਿ ਲੈਂਡ ਸਲਾਈਡਿੰਗ ਕਾਰਨ ਗੱਡੀਆਂ ਉਰੇ ਰੁਕੀਆਂ ਸਨ ਅਤੇ ਜਾਮ ਲੱਗਾ ਸੀ ਉਸੇ ਵੇਲੇ ਹੀ ਇਹ ਪਹਾੜ ਉੱਤੇ ਆ ਡਿੱਗਿਆ।
ਮਾਮਲਾ ਮੁੱਖ ਮੰਤਰੀ ਸ੍ਰੀ ਜੈਰਾਮ ਠਾਕੁਰ ਦੇ ਧਿਆਨ ਵਿੱਚ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਛੇਤੀ ਹੀ ਰਾਹਤ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ।