Friday, November 22, 2024
 

ਸੰਸਾਰ

WHO ਨੇ ਜਾਰੀ ਕੀਤੀ ਨਵੀਂ ਚਿਤਾਵਨੀ

May 15, 2021 09:25 AM

ਜਿਨੇਵਾ : ਵਿਸ਼ਵ ਸਿਹਤ ਸੰਗਠਨ ਦੇ ਚੀਫ ਨੇ ਸ਼ੁੱਕਰਵਾਰ ਚਿਤਾਵਨੀ ਦਿੱਤੀ ਕਿ ਕੋਰੋਨਾ ਮਹਾਮਾਰੀ ਦਾ ਦੂਜਾ ਸਾਲ ਬਹੁਤ ਹੀ ਜ਼ਿਆਦਾ ਘਾਤਕ ਹੋਣ ਵਾਲਾ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਾਨੋਮ ਘੇਬ੍ਰੇਯੇਸਸ ਨੇ ਕਿਹਾ ਕਿ ਮਹਾਮਾਰੀ ਦਾ ਦੂਜਾ ਸਾਲ ਪਹਿਲੇ ਸਾਲ ਦੇ ਮੁਕਾਬਲੇ ਬਹੁਤ ਹੀ ਜਾਨਲੇਵਾ ਹੋਣ ਵੱਲ ਵਧ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਅਮੀਰ ਮੁਲਕਾਂ ਤੋਂ ਅਪੀਲ ਕੀਤੀ ਕਿ ਉਹ ਅਜੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਬਜਾਏ ਕੋ-ਵੈਕਸ ਲਈ ਡੋਜ਼ ਦਾਨ ਕਰਨ।
ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਨੇ ਪ੍ਰੈੱਸ ਕਾਨਫਰੰਸ ਵਿਚ ਆਖਿਆ ਕਿ ਮੈਂ ਸਮਝ ਸਕਦਾ ਹਾਂ ਕਿ ਕਿਉਂ ਕੁਝ ਮੁਲਕ ਆਪਣੇ ਇਥੇ ਬੱਚਿਆਂ ਅਤੇ ਨਾਬਿਲਗਾਂ ਨੂੰ ਵੈਕਸੀਨ ਦੇਣਾ ਚਾਹੁੰਦੀ ਹੈ ਪਰ ਫਿਲਹਾਲ ਮੈਂ ਉਨ੍ਹਾਂ ਤੋਂ ਇਸ 'ਤੇ ਮੁੜ ਵਿਚਾਰ ਕਰਨ ਅਤੇ ਇਸ ਦੀ ਬਜਾਏ ਕੋ-ਵੈਕਸ ਨੂੰ ਵੈਕਸੀਨ ਡੋਨੇਟ ਕਰਨ ਦੀ ਗੁਜਾਰਿਸ਼ ਕਰਦਾ ਹਾਂ।
ਕੋ-ਵੈਕਸ ਫਸੀਲਿਟੀ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਗਲੋਬਲ ਕੋਲੈਬੋਰੇਸ਼ਨ ਹੈ। ਇਸ ਦਾ ਮਕਸਦ ਵੈਕਸੀਨ ਡਿਵੈਲਪਮੈਂਟ, ਪ੍ਰੋਡੱਕਸ਼ਨ ਅਤੇ ਹਰ ਕਿਸੇ ਤੱਕ ਇਸ ਦੀ ਪਹੁੰਚ ਬਣਾਉਣ ਦੀ ਹੈ। ਇਸ ਕੋਲੈਬੋਰੇਸ਼ਨ ਦੀ ਅਗਵਾਈ ਗਾਵੀ ਵੱਲੋਂ ਕੀਤੀ ਜਾ ਰਹੀ ਹੈ। ਗਾਵੀ ਐਪੀਡੇਮਿਕ ਪ੍ਰਿਪੇਯਰਡਨੇਸ ਇਵੋਵੇਸ਼ਨ (ਸੀ. ਈ. ਪੀ. ਆਈ.) ਅਤੇ ਵਿਸ਼ਵ ਸਿਹਤ ਸੰਗਠਨ ਦਾ ਗਠਜੋੜ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe