Friday, November 22, 2024
 

ਚੰਡੀਗੜ੍ਹ / ਮੋਹਾਲੀ

ਕੋਰੋਨਾ ਦਾ ਕਹਿਰ : ਚੰਡੀਗੜ੍ਹ ’ਚ ਭਲਕੇ ਤੋਂ 7 ਦਿਨਾਂ ਦਾ ‘ਮਿੰਨੀ ਲਾਕਡਾਊਨ’

May 03, 2021 07:16 PM

ਚੰਡੀਗੜ੍ਹ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਹੁਣ ਚੰਡੀਗੜ੍ਹ ’ਚ 7 ਦਿਨਾਂ ਦਾ ਮਿੰਨੀ ਲਾਕਡਾਊਨ ਲਗਾ ਦਿਤਾ ਗਿਆ ਹੈ, ਜੋ ਕਿ ਅਗਲੇ ਹੁਕਮਾਂ ਤਕ ਜਾਰੀ ਰਹੇਗਾ। ਇਹ ਮਿੰਨੀ ਲਾਕਡਾਊਨ ਕੱਲ ਯਾਨੀ 4 ਮਈ ਤੋ ਲੈ ਕੇ 11 ਮਈ ਤਕ ਲਾਇਆ ਗਿਆ ਹੈ ਜਦਕਿ ਨਾਈਟ ਕਰਫ਼ਿਊ ਦਾ ਸਮਾਂ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਇਸ ਦਾ ਫ਼ੈਸਲਾ ਅੱਜ ਹੋਣ ਵਾਲੀ ਕੋਵਿਡ ਵਾਰ ਰੂਮ ਮੀਟਿੰਗ ’ਚ ਲਿਆ ਗਿਆ ਹੈ। ਇਸ ਦੇ ਨਾਲ ਹੀ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ। ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕਾਂ ’ਚ 50 ਫ਼ੀ ਸਦੀ ਮੁਲਾਜ਼ਮਾਂ ਨਾਲ ਕੰਮ ਕਰਨਗੇ।
  ਫ਼ਿਲਹਾਲ ਅੰਤਰਰਾਜੀ ਟਰਾਂਸਪੋਰਟ ’ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ ਜਦਕਿ ਚੰਡੀਗੜ੍ਹ ਆਉਣ ਵਾਲਿਆਂ ਨੂੰ ਕੋਵਿਡ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਹੋਵੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ’ਚ ਸਾਰੇ ਸਪਰੋਟਸ ਕੰਪਲੈਕਸ ਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ ਅਤੇ ਸਕੂਲ, ਕਾਲਜ ਵੀ ਬੰਦ ਰਹਿਣਗੇ ਪਰ ਸਟਾਫ਼ ਨੂੰ ਆਉਣ ਦੀ ਇਜਾਜ਼ਤ ਦਿਤੀ ਗਈ ਹੈ। ਹੋਟਲ ਰੈਸਟੋਰੈਂਟਾਂ ’ਚ ਬੈਠਣ ਦੀ ਵਿਵਸਥਾ ’ਤੇ ਵੀ ਪਾਬੰਦੀ ਲਗਾਈ ਗਈ ਹੈ।
   ਸਰਕਾਰੀ ਦਫ਼ਤਰਾਂ ’ਚ ਜਾਣ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ। ਸੁਖ਼ਨਾ ਝੀਲ, ਰਾਕ ਗਾਰਡਨ ਨੂੰ ਵੀ ਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ। ਇਸ ਦੇ ਨਾਲ ਹੀ ਵਿਆਹ ਸਮਾਗਮਾਂ ’ਚ 50 ਅਤੇ ਅੰਤਮ ਸਸਕਾਰ ’ਚ 20 ਲੋਕਾਂ ਦੇ ਸ਼ਾਮਲ ਹੋਣ ਦੀ ਹਦਾਇਤ ਦਿਤੀ ਗਈ ਹੈ। 

 

Have something to say? Post your comment

Subscribe