Saturday, January 18, 2025
 

ਚੰਡੀਗੜ੍ਹ / ਮੋਹਾਲੀ

ਚੰਡੀਗੜ੍ਹ 'ਚ ਧਮਾਕਾ, ਸੇਵਾਮੁਕਤ ਪ੍ਰਿੰਸੀਪਲ ਦੇ ਘਰ ਸੁੱਟਿਆ ਗਿਆ ਗ੍ਰਨੇਡ

September 12, 2024 06:32 AM

ਚੰਡੀਗੜ੍ਹ: ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਇਲਾਕੇ 'ਚ ਸੇਵਾਮੁਕਤ ਪ੍ਰਿੰਸੀਪਲ ਦੇ ਘਰ 'ਤੇ ਗ੍ਰਨੇਡ ਹਮਲਾ ਹੋਇਆ। ਜਿਸ ਕਾਰਨ ਘਰ ਵਿੱਚ 7 ਤੋਂ 8 ਇੰਚ ਦਾ ਟੋਆ ਪੈ ਗਿਆ। ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਤਿੰਨੋਂ ਹਮਲਾਵਰ ਇੱਕ ਆਟੋ ਵਿੱਚ ਆਏ ਸਨ ਅਤੇ ਘਟਨਾ ਤੋਂ ਬਾਅਦ ਉਸੇ ਆਟੋ ਵਿੱਚ ਫ਼ਰਾਰ ਹੋ ਗਏ।

ਧਮਾਕੇ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲੀਸ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਡੀਜੀਪੀ ਸੁਰਿੰਦਰ ਸਿੰਘ ਯਾਦਵ ਦੀ ਅਗਵਾਈ ਵਿੱਚ ਆਈਜੀ ਰਾਜਕੁਮਾਰ, ਐਸਐਸਪੀ ਕੰਵਰਦੀਪ ਕੌਰ ਸਮੇਤ ਭਾਰੀ ਪੁਲੀਸ ਫੋਰਸ ਘਰ ਪੁੱਜ ਗਈ ਹੈ।

ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਟੀਮਾਂ ਨੂੰ ਜਾਂਚ ਲਈ ਮੌਕੇ 'ਤੇ ਬੁਲਾਇਆ ਗਿਆ ਹੈ। ਧਮਾਕੇ ਵਿੱਚ ਵਰਤੀ ਗਈ ਸਮੱਗਰੀ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਚੰਡੀਗੜ੍ਹ ਪੁਲੀਸ ਦੀਆਂ ਟੀਮਾਂ ਹਮਲਾਵਰਾਂ ਦੀ ਭਾਲ ਲਈ ਪੰਜਾਬ ਅਤੇ ਹਰਿਆਣਾ ਲਈ ਰਵਾਨਾ ਹੋ ਗਈਆਂ ਹਨ। ਚੰਡੀਗੜ੍ਹ ਦੇ ਨਾਲ-ਨਾਲ ਪੰਚਕੂਲਾ ਅਤੇ ਮੋਹਾਲੀ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਘਟਨਾ ਤੋਂ ਬਾਅਦ ਦੋ ਸ਼ੱਕੀ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪੁਲਿਸ ਦਹਿਸ਼ਤ ਅਤੇ ਗੈਂਗਸਟਰ ਐਂਗਲ 'ਤੇ ਜਾਂਚ ਕਰ ਰਹੀ ਹੈ।

ਇਹ ਘਟਨਾ ਸੈਕਟਰ-10 ਦੇ ਮਕਾਨ ਨੰਬਰ 575 ਵਿੱਚ ਵਾਪਰੀ। ਇਹ ਘਰ ਸੇਵਾਮੁਕਤ ਪ੍ਰਿੰਸੀਪਲ ਭੁਪੇਸ਼ ਮਲਹੋਤਰਾ ਦਾ ਹੈ। ਘਟਨਾ ਸਮੇਂ ਪਰਿਵਾਰ ਘਰ ਦੇ ਵਰਾਂਡੇ ਵਿੱਚ ਬੈਠਾ ਸੀ।

 

Have something to say? Post your comment

 
 
 
 
 
Subscribe