ਜਨੇਵਾ : WHO (ਵਿਸ਼ਸ਼ ਸਿਹਤ ਸੰਗਠਣ) ਨੇ ਯੂਰਪੀਨ ਦੇਸ਼ਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਉਹ ਕੋਰੋਨਾ ਗਾਈਡਲਾਈਜ਼ ਨੂੰ ਲੈ ਕੇ ਸਮੇਂ ਤੋਂ ਪਹਿਲਾਂ ਢਿੱਲ ਦਿੰਦੇ ਹਨ ਤਾਂ ਸਥਿਤੀ ਨੂੰ ਭਿਆਨਕ ਹੋਣ 'ਚ ਬਿਲਕੁਲ ਵੀ ਸਮਾਂ ਨਹੀਂ ਲੱਗੇਗਾ। ਡਬਲਯੂ.ਐੱਚ.ਓ. ਨੇ ਵੈਕਸੀਨ ਡਿਸਟ੍ਰੀਬਿਉਸ਼ਨ 'ਚ ਗਰੀਬ ਦੇਸ਼ਾਂ ਦੀ ਸਥਿਤੀ ਨੂੰ ਦੇਖਦੇ ਹੋਏ ਚਿੰਤਾ ਵੀ ਜ਼ਾਹਰ ਕੀਤੀ ਹੈ।
ਡਬਲਯੂ.ਐੱਚ.ਓ. ਦੇ ਯੂਰਪੀਨ ਯੂਨੀਅਨ ਰੀਜ਼ਨ ਦੇ ਹੈੱਡ ਹੈਂਸ ਕਲੂਜੇ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਇਸ ਵੇਲੇ ਵਿਸ਼ਵ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਵੱਖ-ਵੱਖ ਵੈਰੀਐਂਟ ਆ ਚੁੱਕਿਆ ਹੈ ਜੋ ਇਸ ਮਹਾਮਾਰੀ ਨੂੰ ਕਾਫੀ ਤੇਜ਼ੀ ਨਾਲ ਵਿਸਤਾਰ ਦੇ ਰਿਹਾ ਹੈ ਅਤੇ ਅਜਿਹੇ ਸਮੇਂ 'ਚ ਕੋਰੋਨਾ ਵਾਇਰਸ ਗਾਈਡਲਾਈਜ਼ 'ਚ ਛੋਟ ਦੇਣਾ ਖਤਰਨਾਕ ਸਾਬਤ ਹੋ ਸਕਦਾ ਹੈ। ਜੇਕਰ ਯੂਰਪੀਨ ਦੇਸ਼ ਛੋਟ ਦਿੰਦਾ ਹੈ ਤਾਂ ਕੁਝ ਹੀ ਦਿਨਾਂ 'ਚ ਫਿਰ ਤੋਂ ਤਬਾਹੀ ਮਚ ਸਕਦੀ ਹੈ ਅਤੇ ਭਾਰਤ ਵਰਗੀ ਸਥਿਤੀ ਕਿਤੇ ਵੀਂ ਹੋ ਸਕਦੀ ਹੈ।
ਡਬਲਯੂ.ਐੱਚ.ਓ. ਦੇ ਯੂਰਪੀਨ ਯੂਨੀਅਨ ਰੀਜਨ ਦੇ ਹੈੱਡ ਹੇਂਸ ਕਲੂਜੇ ਦਾ ਬਿਆਨ ਉਸ ਵੇਲੇ ਆਇਆ ਹੈ ਜਦ ਕਈ ਯੂਰਪੀਨ ਦੇਸ਼ ਕੋਵਿਡ-19 ਨੂੰ ਲੈ ਕੇ ਛੋਟ ਦੇਣ ਦੀ ਸੋਚ ਰਹੇ ਹਨ। ਰਿਪੋਰਟ ਮੁਤਾਬਕ ਅਗਲੇ ਹਫਤੇ ਤੋਂ ਕਈ ਦੇਸ਼ ਲਾਕਡਾਊਨ ਸਮੇਤ ਵੱਖ-ਵੱਖ ਕੋਵਿਡ-19 ਰਜਿਸਟ੍ਰੇਸ਼ਨ 'ਚ ਛੋਟ ਦੇਣ ਵਾਲੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਵਰਗੇ ਦੇਸ਼ਾਂ ਦੀ ਸਥਿਤੀ ਨੂੰ ਦਰਕਿਨਾਰ ਕਰਦੇ ਹੋਏ ਯੂਰਪੀਨ ਦੇਸ਼ ਛੋਟ ਦੇਣ ਦੀ ਪਲਾਨਿੰਗ ਕਰ ਰਹੇ ਹਨ ਜਿਸ ਕਾਰਣ ਭਾਰੀ ਤਬਾਹੀ ਮਚ ਸਕਦੀ ਹੈ।