ਗਰਮੀਆਂ ਵਿੱਚ ਦਹੀਂ ਖਾਣਾ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਕੀ ਤੁਹਾਨੂੰ ਪਤਾ ਹੈ, ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਦਹੀਂ ਨਾਲ ਨਹੀਂ ਖਾਣਾ ਚਾਹੀਦਾ।ਅਸੀਂ ਕਈ ਚੀਜ਼ਾਂ ਇਕੱਠੀਆਂ ਖਾਣੀਆਂ ਪਸੰਦ ਕਰਦੇ ਹਾਂ ਪਰ ਕਈ ਵਾਰ ਦੋ ਚੀਜ਼ਾਂ ਇਕੱਠੀਆਂ ਖਾਣ ਨਾਲ ਸਿਹਤ ਖਰਾਬ ਹੋ ਸਕਦੀ ਹੈ।ਇਸ ਲਈ ਸਾਨੂੰ ਜ਼ਰੂਰੀ ਹੈ ਇਹ ਜਾਨਣਾ ਕਿ ਕਿਹੜੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਇਕੱਠਾ ਨਹੀਂ ਖਾਣਾ ਚਾਹੀਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਦਹੀਂ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਦੁੱਧ ਅਤੇ ਦਹੀਂ ਦੀ ਤਸੀਰ ਅਲਗ-ਅਲਗ ਹੁੰਦੀ ਹੈ। ਇਸ ਲਈ ਕਦੇ ਵੀ ਦਹੀਂ ਦੇ ਨਾਲ ਦੁੱਧ ਨਹੀਂ ਪੀਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਸਰੀਰ ਵਿੱਚ ਐਸੀਡੀਟੀ ਵਧਦੀ ਹੈ। ਬਦਹਜ਼ਮੀ ਅਤੇ ਉਲਟੀ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਦਹੀਂ ਅਤੇ ਫ਼ਲ ਵਿੱਚ ਅਲਗ-ਅਲਗ ਐਂਨਜਾਈਮ ਹੁੰਦੇ ਹਨ। ਇਸ ਵਜ੍ਹਾ ਕਰਕੇ ਇਹ ਦੋਨੋਂ ਇਕੱਠੇ ਪਚ ਨਹੀਂ ਸਕਦੇ। ਇਸ ਲਈ ਕਦੇ ਵੀ ਦਹੀਂ ਖਾਣ ਤੋਂ ਬਾਅਦ ਫ਼ਲਾਂ ਦੀ ਵਰਤੋਂ ਨਾ ਕਰੋ। ਬਹੁਤ ਸਾਰੇ ਲੋਕ ਸਵਾਦ ਲਈ ਫਰੂਟ ਰਾਇਤਾ ਬਣਾਉਂਦੇ ਹਨ ਪਰ ਇਸ ਤੋਂ ਪਰਹੇਜ਼ ਕਰੋ। ਖੱਟੇ ਫ਼ਲਾਂ ਦੀ ਵਰਤੋਂ ਦਹੀਂ ਨਾਲ ਕਦੇ ਨਹੀਂ ਕਰਨੀ ਚਾਹੀਦੀ।
ਦਹੀਂ ਦੀ ਤਸੀਰ ਠੰਡੀ ਹੁੰਦੀ ਹੈ ਇਸ ਲਈ ਦਹੀਂ ਨਾਲ ਕਦੇ ਵੀ ਗਰਮ ਚੀਜ਼ਾਂ ਦੀ ਵਰਤੋਂ ਨਾ ਕਰੋ। ਜਿਸ ਤਰ੍ਹਾਂ ਨਾਨ ਵੈੱਜ਼ ਚੀਜ਼ਾਂ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ। ਇਸ ਲਈ ਕਦੇ ਵੀ ਨਾਨ ਵੈੱਜ ਚੀਜ਼ਾਂ ਨਾਲ ਦਹੀਂ ਦੀ ਵਰਤੋਂ ਨਾ ਕਰੋ।
ਦਹੀਂ ਨਾਲ ਕਦੇ ਵੀ ਖਜੂਰ ਦੀ ਵਰਤੋਂ ਨਾ ਕਰੋ। ਇਨ੍ਹਾਂ ਦੋਨਾਂ ਦੀ ਇਕੱਠੀ ਵਰਤੋਂ ਕਰਨੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ।
ਪਰਾਂਠੇ ਅਤੇ ਤਲੀਆਂ ਚੀਜ਼ਾਂ
ਬਹੁਤ ਸਾਰੇ ਲੋਕ ਪਰਾਂਠੇ ਨਾਲ ਦਹੀਂ ਦੀ ਵਰਤੋਂ ਕਰਦੇ ਹਨ ਪਰ ਆਯੁਰਵੈਦ ਦੀ ਮੰਨੀਏ ਤਾਂ ਪੂੜੀ ਅਤੇ ਪਰੌਠਿਆਂ ਨਾਲ ਕਦੇ ਵੀ ਦਹੀਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਦਹੀਂ ਫੈਟ ਦੀ ਪਾਚਨ ਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਕਰਕੇ ਸਰੀਰ ਨੂੰ ਸਹੀ ਤਰ੍ਹਾਂ ਐਨਰਜੀ ਨਹੀਂ ਮਿਲ ਪਾਉਂਦੀ। ਇਸ ਲਈ ਕਦੇ ਵੀ ਤਲੀਆਂ ਹੋਈਆਂ ਚੀਜ਼ਾਂ ਨਾਲ ਦਹੀਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਕਿਸ ਸਮੇਂ ਦਹੀਂ ਨਹੀਂ ਖਾਣਾ ਚਾਹੀਦਾ
ਬੇਹਾ ਅਤੇ ਖੱਟਾ ਦਹੀਂ ਨਹੀਂ ਖਾਣਾ ਚਾਹੀਦਾ
ਰਾਤ ਦੇ ਸਮੇਂ ਦਹੀਂ ਦੀ ਵਰਤੋਂ ਨਾ ਕਰੋ
ਕਬਜ਼ ਦੀ ਸਮੱਸਿਆ ਹੋਣ ਤੇ ਦਹੀਂ ਦੀ ਵਰਤੋਂ ਨਾ ਕਰੋ, ਲੱਸੀ ਪੀ ਸਕਦੇ ਹੋ
ਨਾਨਵੈੱਜ ਦੇ ਨਾਲ ਦਹੀਂ ਨਾ ਖਾਓ
ਸਰਦੀ-ਖੰਘ ਦੀ ਸਮੱਸਿਆ ਹੋਣ ਤੇ ਦਹੀਂ ਦੀ ਵਰਤੋਂ ਨਾ ਕਰੋ