Thursday, April 03, 2025
 

ਸਿਹਤ ਸੰਭਾਲ

ਸਾਵਧਾਨ : ਗੰਨੇ ਦਾ ਰਸ ਤੋਂ ਇਹ ਲੋਕ ਰਹਿਣਾ ਦੂਰ

March 25, 2025 07:49 AM

ਗਰਮੀਆਂ ਦੇ ਮੌਸਮ ਵਿੱਚ ਲੋਕ ਅਕਸਰ ਤੇਜ਼ ਧੁੱਪ ਅਤੇ ਤੇਜ਼ ਪਿਆਸ ਤੋਂ ਰਹਾਤ ਪਾਉਣ ਲਈ ਗੰਨੇ ਦਾ ਰਸ ਪੀਣਾ ਪਸੰਦ ਕਰਦੇ ਹਨ। ਠੰਡੀ ਤਾਸੀਰ ਵਾਲੇ ਗੰਨੇ ਦੇ ਰਸ ਵਿੱਚ ਕੈਲਸ਼ੀਅਮ, ਕਾਪਰ, ਮੈਗਨੀਸ਼ੀਅਮ, ਮੈਗਨੀਜ, ਆਇਰਨ ਅਤੇ ਪੋਟਾਸਿਯਮ ਵਰਗੇ ਅਹਿਮ ਖਣਿਜਾਂ ਦੇ ਨਾਲ ਨਾਲ ਵਿਟਾਮਿਨ A, B1, B2, B3 ਅਤੇ C ਵਰਗੇ ਪੋਸ਼ਕ ਤੱਤ ਵਾਫ਼ਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਿਹਤ ਲਈ ਬੇਹਦ ਲਾਭਦਾਇਕ ਮੰਨੇ ਜਾਂਦੇ ਹਨ।

ਇਸਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਲਈ ਗੰਨੇ ਦਾ ਰਸ ਲਾਭ ਦੀ ਥਾਂ ਸਿਹਤ ਸਬੰਧੀ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ? ਆਓ ਜਾਣੀਏ ਕਿ ਕਿਹੜੇ ਲੋਕਾਂ ਨੂੰ ਗੰਨੇ ਦੇ ਰਸ ਦਾ ਸੇਵਨ ਨਹੀਂ ਕਰਨਾ ਚਾਹੀਦਾ। 

ਮੋਟਾਪਾ

ਗੰਨੇ ਦੇ ਰਸ ਵਿੱਚ ਕੈਲੋਰੀਆਂ ਅਤੇ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਇਹ ਵਿਅਕਤੀ ਲਈ ਮੋਟਾਪੇ ਦਾ ਖ਼ਤਰਾ ਵਧਾ ਸਕਦਾ ਹੈ। ਗੰਨੇ ਦੇ ਰਸ ਵਿੱਚ ਲਗਭਗ 270 ਕੈਲੋਰੀਆਂ ਅਤੇ ਲਗਭਗ 100 ਗ੍ਰਾਮ ਚੀਨੀ ਹੋ ਸਕਦੀ ਹੈ। ਜੇਕਰ ਇਸ ਦਾ ਨਿਯਮਤ ਸੇਵਨ ਕੀਤਾ ਜਾਵੇ, ਤਾਂ ਮੋਟਾਪੇ ਦਾ ਖ਼ਤਰਾ ਕਾਫੀ ਵਧ ਸਕਦਾ ਹੈ। 

ਸ਼ੂਗਰ 

ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਉਹਨਾਂ ਨੂੰ ਗੰਨੇ ਦੇ ਰਸ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੁਦਰਤੀ ਤੌਰ 'ਤੇ ਬਹੁਤ ਜ਼ਿਆਦਾ ਮਿਠਾਸ ਹੁੰਦੀ ਹੈ, ਜੋ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾ ਸਕਦੀ ਹੈ।

ਕੋਲੈਸਟ੍ਰੋਲ 

ਜੇਕਰ ਤੁਹਾਡਾ ਕੋਲੈਸਟ੍ਰੋਲ ਪਹਿਲਾਂ ਤੋਂ ਹੀ ਵਧਿਆ ਹੋਇਆ ਹੈ ਤਾਂ ਗੰਨੇ ਦੇ ਰਸ ਦਾ ਸੇਵਨ ਕਰਨ ਤੋਂ ਬਚੋ। ਇਸ ਦੇ ਨਿਯਮਤ ਸੇਵਨ ਨਾਲ ਬੈਡ ਕੋਲੇਸਟ੍ਰੋਲ ਦੀ ਮਾਤਰਾ ਵਧ ਸਕਦੀ ਹੈ। ਅਸਲ ਵਿੱਚ, ਜ਼ਿਆਦਾ ਚੀਨੀ ਦੇ ਸੇਵਨ ਨਾਲ ਜਿਗਰ ਨੂੰ LDL ਕੋਲੈਸਟ੍ਰੋਲ ਬਣਾਉਣ ਵਿੱਚ ਮਦਦ ਮਿਲਦੀ ਹੈ, ਜਿਸ ਨਾਲ HDL ਕੋਲੈਸਟ੍ਰੋਲ ਗੁੱਡ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋ ਸਕਦੀ ਹੈ।

ਨੀਂਦ ਨਾ ਆਉਣ ਦੀ ਸ਼ਿਕਾਇਤ 

ਜੇ ਤੁਹਾਨੂੰ ਪਹਿਲਾਂ ਤੋਂ ਹੀ ਤਣਾਅ ਜਾਂ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ ਤਾਂ ਗੰਨੇ ਦੇ ਰਸ ਦਾ ਜ਼ਿਆਦਾ ਸੇਵਨ ਨਾ ਕਰੋ। ਗੰਨੇ ਦੇ ਰਸ ਵਿੱਚ ਮੌਜੂਦ ਪੋਲੀਕੋਸੈਨੌਲ ਨਾਮਕ ਤੱਤ ਨੀਂਦ ਨਾ ਆਉਣ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਵਿਅਕਤੀ ਨੂੰ ਅਨਿਦਰਾ ਦੀ ਸਮੱਸਿਆ ਹੋ ਸਕਦੀ ਹੈ।

ਦੰਦਾਂ ਵਿੱਚ ਕੀੜਾ 

ਗੰਨੇ ਦਾ ਰਸ ਜ਼ਿਆਦਾ ਮਾਤਰਾ ਵਿੱਚ ਪੀਣ ਨਾਲ ਦੰਦਾਂ ਵਿੱਚ ਕੀੜਾ ਲੱਗਣ ਦੀ ਸਮੱਸਿਆ ਹੋ ਸਕਦੀ ਹੈ। ਗੰਨੇ ਦੀ ਮਿਠਾਸ ਦੰਦਾ ਵਿੱਚ ਕੀੜਾ ਲੱਗਣ ਦਾ ਮੁੱਖ ਕਾਰਨ ਬਣ ਸਕਦੀ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe