ਆਪਣੀਆਂ ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਆਪਨੀ ਖ਼ੁਰਾਕ ਵਿੱਚ ਕਿਹੜੀਆਂ ਵਸਤੂਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ :-
ਗੁੜ- ਤੁਸੀਂ ਗੁੜ ਨਾਲ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾ ਸਕਦੇ ਹੋ। ਆਪਣੀ ਖੁਰਾਕ ਵਿੱਚ ਖੰਡ ਦੀ ਬਜਾਏ ਗੁੜ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਗੁੜ ਵਿੱਚ ਕੈਲਸ਼ੀਅਮ ਅਤੇ ਆਇਰਨ ਦੋਵੇਂ ਪਾਏ ਜਾਂਦੇ ਹਨ।
ਸੁੱਕੇ ਮੇਵੇ- ਹੱਡੀਆਂ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਬਦਾਮ, ਅਖਰੋਟ, ਕਾਜੂ ਵਰਗੇ ਸੁੱਕੇ ਮੇਵੇ ਸ਼ਾਮਲ ਕਰਨੇ ਚਾਹੀਦੇ ਹਨ। ਸੁੱਕੇ ਮੇਵਿਆਂ ਵਿੱਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਬਦਾਮ ਵਿੱਚ ਵਿਟਾਮਿਨ ਡੀ ਵੀ ਹੁੰਦਾ ਹੈ।
ਕਾਲੇ ਛੋਲੇ- ਛੋਲਿਆਂ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ। ਤੁਸੀਂ ਆਪਣੇ ਖਾਣੇ ਵਿੱਚ ਭੁੰਨੇ ਹੋਏ ਕਾਲੇ ਛੋਲੇ ਸ਼ਾਮਲ ਕਰ ਸਕਦੇ ਹੋ। ਛੋਲੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਛੋਲਿਆਂ ਵਿੱਚ ਆਇਰਨ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਖੱਟੇ ਫਲ- ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਖੱਟੇ ਫਲ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਸੰਤਰੇ ਵਿੱਚ ਵਿਟਾਮਿਨ ਸੀ ਅਤੇ ਡੀ ਬਹੁਤ ਜ਼ਿਆਦਾ ਹੁੰਦਾ ਹੈ। ਹੱਡੀਆਂ ਦੀ ਮਜ਼ਬੂਤੀ ਲਈ ਵੀ ਵਿਟਾਮਿਨ ਸੀ ਜ਼ਰੂਰੀ ਹੁੰਦਾ ਹੈ। ਵਿਟਾਮਿਨ ਸੀ ਹੱਡੀਆਂ ਦੇ ਟੁੱਟਣ ਦੇ ਖ਼ਤਰੇ ਨੂੰ ਘਟਾਉਂਦਾ ਹੈ।