ਓਟਾਵਾ : ਤਾਜ਼ਾ ਰਿਪੋਰਟ ਵਿਚ ਦੱਸਿਆ ਗਿਆ ਕਿ ਕੈਨੇਡਾ ਪਬਲਿਕ ਹੈਲਥ ਏਜੰਸੀ ਅਨੁਸਾਰ ਬੁੱਧਵਾਰ ਨੂੰ ਕੈਨੇਡਾ ਦੇ ਰਾਸ਼ਟਰੀ ਪੱਧਰ ਦੇ ਅੰਕੜਿਆਂ ਵਿਚ 21-27 ਅਪ੍ਰੈਲ ਨੂੰ ਰੋਜ਼ਾਨਾ ਔਸਤਨ 7, 992 ਨਵੇਂ ਕੇਸ ਸਾਹਮਣੇ ਆਏ, ਜੋ ਪਿਛਲੇ ਸੱਤ ਦਿਨਾਂ ਦੇ ਮੁਕਾਬਲੇ 7.5 ਫੀਸਦੀ ਘੱਟ ਹਨ। ਹੁਣ ਕੈਨੇਡਾ ਵਿਚ ਕੋਵਿਡ-19 ਦੇ 5, 071 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇੱਥੇ ਮਾਮਲਿਆਂ ਦੀ ਕੁੱਲ ਗਿਣਤੀ 1, 200, 057 ਹੋ ਗਈ ਹੈ, ਜਿਨ੍ਹਾਂ ਵਿਚ 24, 106 ਮੌਤਾਂ ਅਤੇ 101, 586 ਵੈਰੀਐਂਟ ਸ਼ਾਮਲ ਹਨ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਮੰਗਲਵਾਰ ਤੱਕ ਕੈਨੇਡਾ ਵਿਚ ਚਿੰਤਾ ਦੇ ਕੁੱਲ 98, 393 ਵੈਰੀਐਂਟ ਸਾਹਮਣੇ ਆਏ, ਜਿਨ੍ਹਾਂ ਵਿਚ 94, 575 ਬੀ.1.1.7 ਰੂਪ, 3, 240 ਪੀ .1 ਰੂਪ ਅਤੇ 578 ਬੀ.1.351 ਵੈਰੀਐਂਟ ਸ਼ਾਮਲ ਹਨ।