ਵਾਸ਼ਿੰਗਟਨ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਦੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਭਾਰਤ ਜ਼ਰੂਰਤ ਦੇ ਸਮੇਂ ਅਮਰੀਕੀ ਲੋਕਾਂ ਨਾਲ ਸੀ ਅਤੇ ਭਾਰਤ ਵਿਚ ਹੁਣ ਤੱਕ ਦੇ ਸਭ ਤੋਂ ਬੁਰੇ ਜਨ ਸਿਹਤ ਸੰਕਟ ਦੇ ਸਮੇਂ ਅਮਰੀਕਾ ਉਸ ਨਾਲ ਖੜ੍ਹਾ ਰਹੇਗਾ।
ਦੋਵਾਂ ਨੇਤਾਵਾਂ ਨੇ ਸੋਮਵਾਰ ਨੂੰ ਫੋਨ ’ਤੇ ਗੱਲਬਾਤ ਕੀਤੀ। ਵ੍ਹਾਈਟ ਹਾਊਸ ਨੇ ਭਾਰਤ ਨੂੰ ਦਵਾਈਆਂ, ਵੈਂਟੀਲੇਟਰ ਅਤੇ ਕੋਵੀਸ਼ੀਲਡ ਟੀਕੇ ਦੇ ਨਿਰਮਾਣ ਲਈ ਜ਼ਰੂਰੀ ਕੱਚੇ ਮਾਲ ਸਮੇਤ ਹੋਰ ਸੰਸਾਧਨਾਂ ਨੂੰ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਬਾਈਡੇਨ ਨੇ ਮੋਦੀ ਨਾਲ ਫੋਨ ’ਤੇ ਹੋਈ ਗੱਲਬਾਤ ਦੇ ਤੁਰੰਤ ਬਾਅਦ ਟਵੀਟ ਕੀਤਾ, ‘ਭਾਰਤ ਸਾਡੇ ਲਈ ਖੜ੍ਹਾ ਸੀ ਅਤੇ ਅਸੀਂ ਉਨ੍ਹਾਂ ਲਈ ਖੜ੍ਹੇ ਰਹਾਂਗੇ।’