Friday, November 22, 2024
 

ਚੰਡੀਗੜ੍ਹ / ਮੋਹਾਲੀ

ਕੋਰੋਨਾ ਵੈਕਸੀਨੇਸ਼ਨ ਡ੍ਰਾਈਵ : ਜੇ.ਐਲ.ਪੀ.ਐਲ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਦਾ ਆਯੋਜਨ

April 23, 2021 03:30 PM

ਡਾ ਭੰਵਰਾ, ਫੂਲਰਾਜ ਸਿੰਘ, ਪਰਮਜੀਤ ਸਿੰਘ ਅਤੇ ਹੋਰਨਾਂ ਨੇ ਲਈ ਕੋਵਿਡ ਵੈਕਸੀਨ

ਮੋਹਾਲੀ (ਸੱਚੀ ਕਲਮ ਬਿਊਰੋ) : ਦੇਸ਼ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਵਿਰੁੱਧ ਸ਼ੁਰੂ ਕੀਤੇ ਗਏ ਵੈਕਸੀਨੇਸ਼ਨ ਡ੍ਰਾਈਵ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਜੇ.ਐਲ.ਪੀ.ਐਲ ਸੈਕਟਰ 82 ਵਿਖੇ ਕੋਰੋਨਾ ਵਾਇਰਸ ਵੈਕਸੀਨੇਸ਼ਨ ਡ੍ਰਾਈਵ ਦੀ ਲੜੀ ਦੇ ਤਹਿਤ ਕੈਂਪ ਦਾ ਆਯੋਜਨ ਕੀਤਾ ਗਿਆ ।

ਜਿਸ ਦੌਰਾਨ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਉਨ੍ਹਾਂ ਨੂੰ ਇਸ ਵੈਕਸੀਨੇਸ਼ਨ ਡਰਾਈਵ ਵਿਚ ਹਿੱਸਾ ਲੈਣ ਦੇ ਲਈ ਜਾਗਰੂਕ ਕਰਨ ਦੇ ਮਕਸਦ ਤਹਿਤ ਜੇਐਲਪੀਐਲ ਦੇ ਡਾਇਰੈਕਟਰ ਡਾ ਐਸ .ਐਸ. ਭੰਵਰਾ , ਅਤੇ ਡਾਇਰੈਕਟਰ ਜੇ.ਐਲ.ਪੀ.ਐਲ -ਪਰਮਜੀਤ ਸਿੰਘ ਚੌਹਾਨ ਨੇ ਅਗਾਂਹ ਹੋ ਕੇ ਵੈਕਸੀਨੇਸ਼ਨ ਲਈ ।ਇੱਥੇ ਇਹ ਗੱਲ ਵਰਣਨਯੋਗ ਹੈ ਕਿ ਜੇ. ਐਲ. ਪੀ .ਐਲ. ਸੈਕਟਰ 82 ਵਿਖੇ ਇਸ ਤੋਂ ਪਹਿਲਾਂ ਵੀ ਕੋਰੋਨਾ ਵਾਇਰਸ ਵੈਕਸੀਨੇਸ਼ਨ ਡਰਾਈਵ ਦੇ ਤਹਿਤ ਕੈਂਪ ਲੱਗ ਚੁੱਕਿਆ ਹੈ, ਜਿਸ ਦੌਰਾਨ 264 ਲੋਕਾਂ ਨੇ ਵੈਕਸੀਨੇਸ਼ਨ ਲਈ ਸੀ, ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਡਾ ਐੱਸ ਐੱਸ ਭੰਵਰਾ ਅਤੇ ਪਰਮਜੀਤ ਸਿੰਘ ਚੌਹਾਨ ਨੇ ਸਪੱਸ਼ਟ ਕਿਹਾ ਕਿ ਉਹ ਸਿਹਤ ਵਿਭਾਗ ਅਤੇ ਕੇਂਦਰ ਸਰਕਾਰ ਵੱਧ ਦੁਆਰਾ ਸਮੇਂ -ਸਮੇਂ ਤੇ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਸੰਬੰਧ ਵਿਚ ਲੋਕਾਂ ਨੂੰ ਕੀਤੀਆਂ ਗਈਆਂ ਹਦਾਇਤਾਂ ਦੀ ਹਰ ਹੀਲੇ ਪਾਲਣਾ ਕਰਦੇ ਹਨ ਅਤੇ ਲੋਕਾਂ ਨੂੰ ਇਸ ਵੈਕਸੀਨੇਸ਼ਨ ਡ੍ਰਾਈਵ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਦੇ ਰਹਿੰਦੇ ਹਨ , ਤਾਂ ਕਿ ਉਹ ਕੋਰੋਨਾਵਾਇਰਸ ਰੂਪੀ ਮਹਾਂਮਾਰੀ ਨੂੰ ਰੋਕਣ ਦੇ ਲਈ ਆਪਣਾ ਬਣਦਾ ਯੋਗਦਾਨ ਪਾ ਸਕਣ । ਡਾ ਐਸ ਐਸ ਭੰਵਰਾ ਅਤੇ ਪਰਮਜੀਤ ਸਿੰਘ ਚੌਹਾਨ ਨੇ ਮੁਹਾਲੀ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਸਕ ਅਤੇ ਸੋਸ਼ਲ ਡਿਸਟੈਂਸ ਹਰ ਹੀਲੇ ਬਰਕਰਾਰ ਰੱਖਣ । ਅਤੇ ਜਿਸ ਵੀ ਵਿਅਕਤੀ ਨੂੰ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਮੁੱਢਲੇ ਲੱਛਣ ਪਾਏ ਜਾਣ, ਉਸ ਨੂੰ ਤੁਰੰਤ ਆਪਣਾ ਟੈਸਟ ਕਰਵਾ ਲੈਣਾ ਚਾਹੀਦਾ ਹੈ, ਤਾਂ ਕਿ ਉਹ ਵਿਅਕਤੀ ਆਪਣਾ ਸਮੇਂ ਤੇ ਬਚਾਅ ਕਰ ਸਕੇ ਅਤੇ ਉਨ੍ਹਾਂ ਦੇ ਸੰਪਰਕ ਵਿਚ ਜ਼ਿਆਦਾ ਵਿਅਕਤੀ ਆਉਣ ਤੋਂ ਪਹਿਲਾਂ ਹੀ ਉਹ ਆਪਣਾ ਇਲਾਜ ਵੀ ਕਰਵਾ ਲਵੇ ।ਤਾਂ ਕਿ ਇਹ ਬਿਮਾਰੀ ਅਗਾਂਹ ਹੋਰ ਵਿਅਕਤੀਆਂ ਨੂੰ ਆਪਣੀ ਚਪੇਟ ਵਿਚ ਨਾ ਲੈ ਸਕੇ ।ਸਿਹਤ ਵਿਭਾਗ ਦੀ ਟੀਮ ਸਵੇਰੇ 9 ਵਜੇ ਹੀ ਜੇ. ਐਲ. ਪੀ. ਐਲ. ਪਹੁੰਚ ਚੁੱਕੀ ਸੀ । ਇਸ ਮੌਕੇ ਤੇ ਗੱਲਬਾਤ ਕਰਦਿਆਂ ਡਾ ਐੱਸ ਐੱਸ ਭੰਵਰਾ ਡਾਇਰੈਕਟਰ -ਜੇ ਐਲ ਪੀ ਐਲ ਨੇ ਕਿਹਾ ਕਿ ਅੱਜ ਦੇ ਇਸ ਕੈਂਪ ਵਿਚ ਉਨ੍ਹਾਂ ਵੱਲੋਂ 150 ਵਿਅਕਤੀਆਂ ਨੂੰ ਵੈਕਸਿਨ ਦੇਣ ਦਾ ਟੀਚਾ ਮਿੱਥਿਆ ਗਿਆ ਸੀ ।
ਇਸ ਮੌਕੇ ਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ , ਡਾ ਭੰਵਰਾ ਦੇ ਓ.ਐੱਸ.ਡੀ ਸੁਰਮੁਖ ਸਿੰਘ ਵੀ ਹਾਜ਼ਰ ਸਨ ।

j
ਫੋਟੋ ਕੈਪਸ਼ਨ :
ਜੇ ਐਲ ਪੀ ਐਲ ਸੈਕਟਰ 82 ਵਿਖੇ ਵੈਕਸੀਨੇਸ਼ਨ ਡਰਾਈਵ ਦੌਰਾਨ ਡਾਇਰੈਕਟਰ- ਜੇ.ਐਲ.ਪੀ.ਐਲ.- ਪਰਮਜੀਤ ਸਿੰਘ ਫੂਲਰਾਜ ਸਿੰਘ ਅਤੇ ਹੋਰ ਵੈਕਸੀਨੇਸ਼ਨ ਲੈਂਦੇ ਹੋਏ ।

 

Have something to say? Post your comment

Subscribe