ਪਾਕਿਸਤਾਨ: ਪਾਕਿਸਤਾਨ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਰਤ ਤੋਂ ਗਈ ਸਿੱਖ ਸੰਗਤ ਨੇ ਬੀਤੇ ਦਿਨੀਂ ਮੱਥਾ ਟੇਕਿਆ। ਜਾਣਕਾਰੀ ਅਨੁਸਾਰ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਸੰਗਤਾਂ ਦੀ ਸੁਰੱਖਿਆ ਲਈ ਜ਼ੋਰਦਾਰ ਸੁਰੱਖਿਆ ਪ੍ਰਬੰਧ ਕਰ ਰੱਖੇ ਸਨ। ਉਨ੍ਹਾਂ ਨਾਲ ਦੁਬਈ, ਕੈਨੇਡਾ ਅਤੇ ਅਮਰੀਕਾ ਤੋਂ ਆਈ ਸਿੱਖ ਸੰਗਤ ਵੀ ਸੀ। ਇਨ੍ਹਾਂ ਦਾ ਪਾਕਿਸਤਾਨ ਵਕਫ਼ ਬੋਰਡ ਦੇ ਅਹੁਦੇਦਾਰ ਨੇ ਸਵਾਗਤ ਕੀਤਾ। ਸਿੱਖ ਸੰਗਤ ਇਨ੍ਹਾਂ ਧਾਰਮਿਕ ਸਥਾਨਾਂ ਤੋਂ ਇਲਾਵਾ ਬਾਬਾ ਗੁਰੂ ਨਾਨਕ ਦਾ ਖੂਹ, ਮਿਸਲੇ ਸਾਹਿਬ, ਲਾਇਬ੍ਰੇਰੀ ਅਤੇ ਮਿਊਜ਼ੀਅਮ ’ਚ ਵੀ ਗਈ। ਇਨ੍ਹਾਂ ਸੰਗਤਾਂ ਨੂੰ ਪਾਕਿਸਤਾਨ ਵਕਫ਼ ਬੋਰਡ ਵੱਲੋਂ ਕਈ ਤਰ੍ਹਾਂ ਦੇ ਪਕਵਾਨ ਪਰੋਸੇ ਗਏ, ਉਸ ਦੇ ਬਾਅਦ ਇਹ ਭਾਰਤੀ ਕਸਬਾ ਡੇਰਾ ਬਾਬਾ ਨਾਨਕ ਦੇ ਸਾਹਮਣੇ ‘ਨੋ ਮੈਨ ਲੈਂਡ’ ਤੱਕ ਬੈਟਰੀ ਨਾਲ ਚੱਲਣ ਵਾਲੇ ਥ੍ਰੀ ਵ੍ਹੀਲਰ ’ਤੇ ਆਏ ਅਤੇ ਉਥੋਂ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸਾਹਿਬ ਲਈ ਮੱਥਾ ਟੇਕਿਆ ਅਤੇ ਕਰਤਾਰਪੁਰ ਲਾਂਘਾ ਫਿਰ ਜਲਦੀ ਖੋਲ੍ਹੇ ਜਾਣ ਦੀ ਅਰਦਾਸ ਕੀਤੀ।