ਔਟਵਾ, 19 ਅਪ੍ਰੈਲ : ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰਾਲੇ ਵਲੋਂ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਜਾ ਰਿਹਾ ਹੈ। ਕੈਨੇਡਾ ਸਰਕਾਰ ਨੇ ਬੀਤੇ ਦਿਨੀਂ 90 ਹਜ਼ਾਰ ਲੋਕਾਂ ਨੂੰ ਪੱਕੀ ਇੰਮੀਗ੍ਰੇਸ਼ਨ ਅਪਲਾਈ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਇਕ ਹੋਰ ਖੁਸ਼ਖ਼ਬਰੀ ਇਹ ਹੈ ਕਿ 6000 ਹੋਰ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲਣ ਜਾ ਰਿਹੈ। ਐਕਸਪ੍ਰੈਸ ਐਂਟਰੀ ਦੇ ਕੈਨੇਡੀਅਨ ਐਕਸਪੀਰੀਐਂਸ ਕਲਾਸ ’ਚੋਂ ਡਰਾਅ ਕੱਢਿਆ ਗਿਆ, ਜਿਸ ਨਾਲ 6000 ਵਿਅਕਤੀਆਂ ਨੂੰ ਪੱਕੀ ਇੰਮੀਗ੍ਰੇਸ਼ਨ ਮਿਲਣ ਵਾਸਤੇ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ’ਚੋਂ ਵੱਡੀ ਗਿਣਤੀ ਲੋਕ ਪਹਿਲਾਂ ਹੀ ਕਿਸੇ ਆਰਜੀ ਪਰਮਿਟ ਨਾਲ ਕੈਨੇਡਾ ’ਚ ਹਨ। ਇਸ ਡਰਾਅ ’ਚ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ 417 ਰਿਹਾ ਹੈ, ਜੋ ਕਿ ਆਮ (470) ਨਾਲੋਂ ਬੜਾ ਘੱਟ ਹੈ। ਖ਼ੁਸ਼ੀ ਦੀ ਖ਼ਬਰ ਇਹ ਵੀ ਹੈ ਕਿ ਇਸ ’ਚ 1 ਮਾਰਚ 2021 ਤੱਕ ਐਕਸਪ੍ਰੈਸ ਐਂਟਰੀ ’ਚ ਦਾਖਲ ਕੀਤੇ ਗਏ ਪ੍ਰੋਫਾਈਲ ਵਾਲੇ ਸਾਰੇ ਉਮੀਦਵਾਰਾਂ ਦੇ ਨਾਮ ਨਿਕਲੇ ਹਨ।