ਇਸਲਾਮਾਬਾਦ, 19 ਅਪ੍ਰੈਲ : ਪਾਕਿਸਤਾਨ ਵਿਚ ਕੱਟੜਪੰਥੀ ਸੰਗਠਨ ਨੇ ਧਮਕੀ ਦਿੱਤੀ ਸੀ ਕਿ ਜੇ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਦੇ ਮੁੱਦੇ 'ਤੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ਵਿਚੋਂ ਨਹੀਂ ਕੱਢਿਆ ਗਿਆ ਤਾਂ ਇਸ ਦੇ ਵਿਰੋਧ ਵਿਚ ਵਿਖਾਵੇ ਕੀਤੇ ਜਾਣਗੇ। ਹੁਣ ਇਸ ਤੋਂ ਬਾਅਦ ਇਕ ਵੀਡੀਓ ਵਿਚ ਇਕ ਫੌਜ ਦਾ ਜਵਾਨ ਨੌਕਰੀ ਛੱਡ ਕੇ ਗਏ ਆਪਣੇ ਸਾਥੀ ਮਿੱਤਰਾਂ ਨੂੰ ਡਿਊਟੀ 'ਤੇ ਵਾਪਸ ਆਉਣ ਦੀ ਗੱਲ ਕਰ ਰਿਹਾ ਹੈ ਅਤੇ ਨਾਲ ਹੀ ਉਸ ਨੇ ਕਿਹਾ ਕਿ ਪਾਕਿਸਤਾਨੀ ਫੌਜ ਵਿਚ ਅਜਿਹਾ ਵਿਧ੍ਰੋਹ ਮਨਜ਼ੂਰ ਨਹੀਂ ਹੈ। ਤੀਜੀ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਕਿ 87 ਪੁਲਿਸ ਵਾਲੇ ਰੋਸ-ਵਿਖਾਵਿਆ ਵਿਚ ਟੀ. ਐੱਲ. ਪੀ. ਦੇ ਨਾਲ ਸਰਕਾਰ ਖਿਲਾਫ ਆਪਣੇ ਹਥਿਆਰ ਲੈ ਕੇ ਸ਼ਾਮਲ ਹੋ ਗਏ। ਇਹ ਵੀ ਦਾਅਵਾ ਕੀਤਾ ਗਿਆ ਕਿ 73 ਫੌਜੀਆਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਲਾਹੌਰ ਵਿਚ ਵਿਖਾਵੇ ਕਰਨ ਜਾ ਰਹੇ ਹਨ। ਇਸ ਵੀਡੀਓ ਨੂੰ ਵੀ ਕਈ ਲੋਕਾਂ ਨੇ ਪੁਰਾਣੀ ਦੱਸਿਆ ਹੈ ਅਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਉਥੇ ਹੁਣ ਪਾਕਿਸਤਾਨੀ ਤਾਲਿਬਾਨ ਵੀ ਇਸ ਹਿੰਸਕ ਪ੍ਰਦਰਸ਼ਨ ਦੇ ਸਮਰਥਨ ਵਿਚ ਉਤਰ ਆਇਆ ਹੈ।