ਇਜ਼ਰਾਈਲ, 19 ਅਪ੍ਰੈਲ : ਇਜ਼ਰਾਈਲ ਵਿਚ ਸਾਰੇ ਸਕੂਲ-ਕਾਲਜ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ। ਇੱਥੇ ਵਿਆਪਕ ਪੱਧਰ 'ਤੇ ਵੈਕਸੀਨ ਮੁਹਿੰਮ ਚਲਾਉਣ ਦੇ ਬਾਅਦ ਰਾਹਤ ਮਿਲੀ ਹੈ। ਇਜ਼ਰਾਈਲ ਨੇ ਇਹ ਵੀ ਕਿਹਾ ਹੈ ਕਿ ਉਹ ਮਈ ਤੋਂ ਸੈਲਾਨੀਆਂ ਲਈ ਦੇਸ਼ ਨੂੰ ਖੋਲ੍ਹ ਦੇਵੇਗਾ। ਇਨਡੋਰ ਜਨਤਕ ਸਥਾਨਾਂ 'ਤੇ ਮਾਸਕ ਲਗਾਉਣਾ ਪਵੇਗਾ। ਇੱਥੇ ਹੁਣ ਸਿਰਫ 200 ਕੋਰੋਨਾ ਪੀੜਤ ਰਹਿ ਗਏ ਹਨ। ਇਸ ਤੋਂ ਇਲਾਵਾ ਇਜ਼ਰਾਈਲ ਨੇ ਖੁੱਲ੍ਹੇ ਖੇਤਰਾਂ ਵਿਚ ਮਾਸਕ ਪਾਉਣ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ।