ਵਿਸ਼ਵ ਭਰ ਵਿਚ ਕੋਵਿਡ-19, ਕੈਂਸਰ, ਅਤੇ ਫੈਲਣ ‘ਤੇ ਪਰਜੀਵੀ ਬਿਮਾਰੀਆਂ, ਜਣੇਪਾ, ਪੇਰੀਨੇਟਲ ਅਤੇ ਪੋਸ਼ਣ ਸੰਬੰਧੀ ਹਾਲਾਤ, ਗੈਰ-ਸੰਚਾਰੀ ਅਤੇ ਗੰਭੀਰ ਸੱਟਾਂ ਕਾਰਡੀਓਵੈਸਕੁਲਰ, ਡਾਇਬਟੀਜ਼, ਸਟ੍ਰੋਕ, ਪੁਰਾਣੀ ਪਲਮਨਰੀ ਬਿਮਾਰੀ, ਸਾਹ ਦੀ ਇਨਫੈਕਸ਼ਨ ਕਾਰਨ ਮੌਤਾਂ ਦੀ ਦਰ ਤੇਜ਼ੀ ਨਾਲ ਵੱਧ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਪਹਿਲੀ ਬਾਰ 22 ਜੁਲਾਈ, 1949 ਵਿਚ ਵਿਸ਼ਵ ਸਿਹਤ ਦਿਵਸ ਦੀ ਸ਼ੁਰੂਆਤ ਅਤੇ ਬਾਅਦ ਵਿਚ 7 ਅਪ੍ਰੈਲ ਦਾ ਦਿਨ ਨਿਸ਼ਚਿਤ ਕੀਤਾ ਗਿਆ। ਲਗਾਤਾਰ ਵੱਧ ਰਹੀਆਂ ਬਿਮਾਰੀਆਂ ਨੂੰ ਕੰਟ੍ਰੋਲ ਕਰਨ ਲਈ ਜਨਤਕ ਸਿਹਤ ਲਈ ਹਰ ਸਾਲ ਵਿਸ਼ਵ ਸਿਹਤ ਦਾ ਇੱਕ ਵੱਖਰਾ ਥੀਮ ਰੱਖਿਆ ਜਾਂਦਾ ਹੈ, ਜਿਸ ਨਾਲ ਕਮਿਉਨੀਟੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ। ਦੁਨੀਆ ਭਰ ਵਿਚ ਮੌਸਮ ਮੁਤਾਬਿਕ ਆਉਟਡੋਰ ਐਕਟੀਵਿਟੀ ਹਾਈਕਿੰਗ, ਸਾਈਕਲਿੰਗ ਅਤੇ ਤੇਜ਼ ਰਨਿੰਗ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਵਿਸ਼ਵ ਭਰ ਵਿਚ ਮਹਾਂਮਾਰੀ ਕੋਵਿਡ-19 ਇੱਕ ਚੈਲੇਂਜ਼ ਦੇ ਤੌਰ ‘ਤੇ ਸਾਹਮਣੇ ਆਇਆ ਹੈ। ਸਰੀਰ ਅੰਦਰ ਇਮੀਨੀਉਟੀ ਅਤੇ ਕੰਟ੍ਰੋਲ ਕਰਨ ਲਈ ਵੈਕਸੀਨ ਦਾ ਇਸਤੇਮਾਲ ਸ਼ੁਰੂ ਹੋ ਚੁੱਕਾ ਹੈ।
365 ਦਿਨ ਆਪਣੀ ਸਿਹਤ ਦਾ ਖਿਆਲ ਰੱਖੋ: ਲੰਬੀ ਜ਼ਿੰਦਗੀ ਜੀਉਣ ਲਈ, ਸਰੀਰਕ-ਮਾਨਸਿਕ ਬਿਮਾਰੀਆਂ ਦੇ ਜੋਖਮ ਨੂੰ ਘਟਾੳਣ ਲਈ ਦੁਨੀਆ ਦੇ ਹਰ ਆਦਮੀ ਨੂੰ ਆਪਣੇ ਲਾਈਫ ਸਟਾਇਲ ਵਿਚ ਤਬਦੀਲ਼ੀ ਕਰਨ ਦੀ ਲੋੜ ਹੈ।
ਸਾਲ 2020-2021 ਵਿਚ ਕੋਵਿਡ-19 ਦੇ ਵਾਇਰਸ ਨੇ ਵਿਸ਼ਵ-ਭਰ ਵਿਚ ਤਬਾਹੀ ਮਚਾਈ ਹੋਣ ਕਰਕੇ ਮੌਤ ਦਾ ਆਂਕੜਾ ਵੀ ਦਿਨੋਂ-ਦਿਨ ਵੱਧ ਰਿਹਾ ਹੈ। ਇਸਦਾ ਕੋਈ ਇਲਾਜ ਨਾ ਹੋਣ ਦੀ ਹਾਲਤ ਵਿਚ ਦੁਨਿਆ ਦੇ ਸਾਹਮਣੇ ਇੱਕ ਹਲ ਹੈ 365 ਦਿਨ ਬਚਾਅ ਦੇ ਤਰੀਕੇ- ਘਰ ਤੋਂ ਬਾਹਰ ਫੇਸ-ਮਾਸਕ, ਸੋਸ਼ਲ ਡਿਸਟੈਂਸ, ਹੱਥਾਂ ਨੂੰ ਚੰਗੀ ਤਰਾਂ ਕਲੀਨ ਰੱਖੋ, ਸੇਨੀਟਾਈਜ਼ਰ, ਵਰਤ ਕੇ ਖੁੱਦ ਦਾ ਪਰਿਵਾਰ ਤੇ ਸਮਾਜ ਦਾ ਰੱਲ-ਮਿਲ ਕੇ ਖਿਆਲ ਰੱਖਿਆ ਜਾਵੇ। ਸਰਕਾਰੀ ਪ੍ਰੋਗਰਾਮ ਮੁਤਾਬਿਕ ਕੋਵਿਡ-19 ਦੇ ਵੈਕਸੀਨ ਦੀ ਡੋਜ਼ ਜਰੂਰ ਲਵੋ।
ਮੈਡੀਸਨ ਐਂਡ ਸਾਇੰਸ ਇਨ ਸਪੋਰਟਸ ਦੀ ਸਟਡੀ ਮੁਤਾਬਿਕ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਵੱਧ ਰਹੀਆਂ ਤੋਂ ਬੀਮਾਰੀਆਂ ਤੋਂ ਬਚਣ ਲਈ ਘਰ ਅੰਦਰ ਹੀ 3-8 ਪੌਂਡ ਦੇ ਡੰਬਲ ਰੌਜਾਨਾਂ ਇਸਤੇਮਾਲ ਕਰਨ ਨਾਲ ਹੱਡੀਆਂ ਮਜਬੂਤ ਤੇ ਬਾਡੀ-ਬੈਲੇਂਸ ਬਣਿਆ ਰਹਿੰਦਾ ਹੈ।
ਸਾਹ ਦੀ ਬਿਮਾਰੀ ਅਤੇ ਫੇਫੜਿਆਂ ਨੂੰ ਤਾਕਤ ਦੇਣ ਲਈ ਰੌਜਾਨਾਂ 15 ਮਿਨਟ ਲੰਬਾ ਸਾਹ ਲੈਣ ਤੇ ਛੱਡਣ ਦਾ ਅਭਿਆਸ ਜ਼ਰੂਰ ਕਰੋ।ਪਹਿਲਾਂ ਸੱਜੇ ਨਥੁਨੇ ਨੂੰ ਅੰਗੂਠੇ ਨਾਲ ਅਤੇ ਫਿਰ ਖੱਬੇ ਨਥੁਨੇ ਨੂੰ ਅੰਗੂਠੇ ਨਾਲ ਕਵਰ ਕਰਕੇ ਸਾਹ ਲਵੋ ਤੇ ਛੱਡੋ।
ਸਟ੍ਰੈਸ ਘੱਟ ਕਰਨ ਲਈ ਵਕਤ ਦੇ ਮੁਤਾਬਿਕ ਦਿਨ ਵਿਚ 20 ਮਿਨਟ ਜੰਕ ਮੇਲ ਚੈਕ ਤੇ ਗਾਰਬੇਜ ਕਰਨ ਦੇ ਨਾਲ, ਘਰ ਦੇ ਦਰਵਾਜੇ, ਕਿਚਨ ਤੇ ਕਮਰੇ ਦੇ ਡਰਾਜ, ਫਰਿਜ, ਵਿੰਡੋਜ਼ ਦੇ ਨੋਬ-ਹੈਂਡਲ ਸੈਨੀਟਾਈਜਰ ਨਾਲ ਕਲੀਨ ਕਰੋ।
ਜੌਬਸ ਦੀ ਰੋਟੇਸ਼ਨ ਸ਼ਿਫਟਾਂ ਕਰਕੇ ਨੀਂਦ ਘੱਟ ਜਾਂ ਨਾ ਆਉਣ ਦੀ ਵੱਧ ਰਹੀ ਸਮੱਸਿਆ ਕਾਰਨ ਛੁੱਟੀ ਦਾ ਦਿਨ ਵੀ ਖਰਾਬ ਹੋ ਜਾਂਦਾ ਹੈ। ਦੇਰ ਨਾਲ ਰਾਤ ਹੈਵੀ-ਡਿਨਰ ਤੇ ਜਾਗਣ ਦੀ ਆਦਤ ਵੀ ਬਦਲ ਦਿਓ। 7 ਤੋਂ 8 ਘੰਟੇ ਦੀ ਨੀਂਦ ਲਈ ਖੁਰਾਕ ਵਿਚ ਘੱਟ ਕੈਲੋਰੀ ਵਾਲੇ ਪਦਾਰਥ, ਸਾਈਟਰਸ ਫ੍ਰੂਟ, ਗਰਮ ਪਾਣੀ ਤੇ ਦੁੱਧ ਤੇ ਸਪਲੀਮੈਂਟ ਵਿਟਾਮਿਨ-ਸੀ, ਕੈਲਸੀਅਮ ਅਤੇ ਮੇਗਨੀਸਿਅਮ ਮਾਹਿਰ ਦੀ ਸਲਾਹ ਨਾਲ ਸ਼ੁਰੂ ਕਰ ਦਿਓ।
ਗਰਮ ਮੋਸਮ ਵਿਚ ਡੀਹਾਈਡ੍ਰੇਸ਼ਨ, ਕਬਜ਼, ਚੱਕਰ ਆਉਣੇ, ਸਿਰ-ਪੀੜ ਵਰਗੀ ਕੰਡੀਸ਼ਨ ਲਈ ਸਾਦਾ ਪਾਣੀ ਰੋਜਾਨਾਂ 8-10 ਗਿਲਾਸ ਪੀਓ ਅਤੇ ਕੰਮ ਦੋਰਾਣ ਆਪਣੀ ਪਾਣੀ ਦੀ ਬੋਤਲ ਖਾਲੀ ਨਾ ਹੋਣ ਦਿਓ। ਛੋਟੇ ਬਚਿਆਂ ਨੂੰ ਪਾਣੀ ਪਿਲਾਣ ਲਈ ਖਿਆਲ ਮਾਂ-ਬਾਪ ਖੁਦ ਰੱਖਣ।
ਸਵੇਰੇ ਜਾਗਦੇ ਹੀ ਬਿਨਾ ਕੁੱਲਾ ਕੀਤੇ ਰਾਤ ਦਾ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਇਸਤੇਮਾਲ ਕਰਨ ਨਾਲ ਹਾਜ਼ਮਾ ਠੀਕ ਰਹਿੰਦਾ ਹੈ। ਕਸਰਤ ਤੇ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਗ੍ਰੀਨ-ਟੀ ਜਾਂ ਬਿਨਾ ਦੁੱਧ ਬਲੈਕ ਟੀ ਪੀਣ ਨਾਲ ਸਰੀਰ ਨੂੰ ਅਨਰਜੀ ਮਿਲਦੀ ਹੈ।ਵੱਧ ਕੋਲੋਸਟ੍ਰੋਲ ਵਾਲੇ ਫਾਇਦਾ ਲੈ ਸਕਦੇ ਹਨ।
ਰਸੌਈ ਵਿੱਚੌਂ ਕੁਕੀ-ਬਿਸਕੁਟ, ਮਿਠਾਈ, ਰੱਸ, ਕੇਕ ਤੇ ਕੇਕ ਰੱਸ ਚੱਕ ਦਿਓ। ਹਮੇਸ਼ਾ ਸਨੈਕਸ ਫਲਾਂ ਵਿਚ ਕੇਲਾ, ਸੇਵ, ਰੋਸਟਿਡ ਚਿੱਕ-ਪੀ (ਛੋਲੇ), ਪੰਪਕਿਨ ਤੇ ਸਨਫਲਾਵਰ ਸੀਡਜ਼, ਮਿਕਸ ਨਟਸ, ਕੱਚੀ ਮੁੰਗਫਲੀ, ਬਾਦਾਮ, ਕਾਜੂ, ਅਖਰੌਟ ਨੂੰ ਸ਼ਾਮਿਲ ਕਰੋ।
ਚੰਗੀ ਯਾਦਸ਼ਕਤੀ ਤੇ ਲੰਬੀ ਜ਼ਿੰਦਗੀ ਜੀਉਣ ਲਈ, ਹੋ ਸਕੇ ਤਾਂ ਲੰਚ ਤੋਂ ਬਾਅਦ 20 ਮਿਨਟ ਦੀ ਸੈਰ ਕਰੋ। ਤਾਜ਼ਗੀ ਦੇ ਨਾਲ ਸਰੀਰ ਤੇ ਮਨ ਨੂੰ ਤਾਕਤ ਮਿਲਦੀ ਹੈ।
ਸਿਰ-ਪੀੜ, ਧੁੰਦਲੀ ਨਜ਼ਰ ਤੇ ਖੁਸ਼ਕ ਅੱਖਾਂ ਦੀ ਹਾਲਤ ਵਿਚ ਲੈਪਟਾਪ ਅੱਗੇ ਕੰਮ ਕਰਨ ਵਾਲੇ ਹਰ ਇੱਕ ਘੰਟੇ ਦੇ ਅੰਤਰ ਤੇ ਸਿਰਫ 20 ਸੈਕੰਡ ਲਈ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਬ੍ਰੇਕ ਯਾਨੀ ਆਰਾਮ ਦੇਣ।ਨਜ਼ਰ ਦਾ ਚਸ਼ਮਾ ਵਰਤਨ ਵਾਲੇ ਚੰਗੀ ਕੁਆਲਟੀ ਦੇ ਗਲਾਸਿਸ ਇਸਤੇਮਾਲ ਕਰਕੇ ਆਪਣੇ ਆਪ ਨੂੰ ਭਵਿੱਖ ਵਿਚ ਹੋਣ ਵਾਲੇ ਅੱਖਾਂ ਦੇ ਰੌਗਾਂ ਤੋਂ ਬਚਾਅ ਕਰਨ।
ਦਿਨ ਭਰ ਦੀ ਤਾਜ਼ਗੀ, ਅਨਰਜੀ ਅਤੇ ਬਾਡੀ ਟੇੰਪਰੇਚਰ ਬਰਕਰਾਰ ਰੱਖਣ ਲਈ ਆਪਣੇ ਸਰੀਰ ਮੁਤਾਬਿਕ ਗਰਮਸ਼ਾਵਰ ਤੇ ਆਖਰੀ ਇੱਕ ਮਿਨਟ ਠੰਢਾ ਸ਼ਾਵਰ ਲਵੋ।
ਗਰਮ ਮੋਸਮ ਵਿਚ ਡੀਹਾਈਡ੍ਰੇਸ਼ਨ, ਕਬਜ਼, ਚੱਕਰ ਆਉਣੇ, ਸਿਰ-ਪੀੜ ਵਰਗੀ ਕੰਡੀਸ਼ਨ ਲਈ ਸਾਦਾ ਪਾਣੀ ਰੋਜਾਨਾਂ 8-10 ਗਿਲਾਸ ਪੀਓ ਅਤੇ ਕੰਮ ਦੋਰਾਣ ਆਪਣੀ ਪਾਣੀ ਦੀ ਬੋਤਲ ਖਾਲੀ ਨਾ ਹੋਣ ਦਿਓ। ਛੋਟੇ ਬਚਿਆਂ ਨੂੰ ਪਾਣੀ ਪਿਲਾਣ ਲਈ ਖਿਆਲ ਮਾਂ-ਬਾਪ ਖੁਦ ਰੱਖਣ।
ਸਰੀਰ ਨੂੰ ਖੁਰਾਕੀ ਤੱਤ ਦੇਣ ਅਤੇ ਫ੍ਰੈਸ਼ ਸਬਜ਼ੀਆਂ ਲਈ ਆਪਣੇ ਗਾਰਡਨ ਵਿਚ ਉਗਾਓ, ਖਾਓ ਤੇ ਤੰਦਰੁਸਤ ਬਣੋ। ਫਰੋਜ਼ਨ ਵਸਤਾਂ ਦਾ ਇਸਤੇਮਾਲ ਘੱਟ ਕਰੋ।
ਭੁੱਖ ਲਗਣ ਤੇ ਹੀ ਕੁੱਝ ਖਾਓ, ਸੰਤੁਸ਼ਟੀ ਜੋ ਜਾਣ ਤੇ ਖਾਣਾ-ਪੀਣਾ ਬੰਦ ਕਰ ਦਿਓ। ਜਰੂਰਤ ਤੋਂ ਵੱਧ ਖਾਣਾ-ਪੀਣਾ ਬਿਮਾਰੀਆਂ ਨੂੰ ਸੱਦਾ ਦੇਣਾ ਹੈ।ਆਪਣੇ ਸਰੀਰ ਨਾਲ ਪਿਆਰ ਅਤੇ ਕੇਅਰ ਕਰੋ।
ਥੱਕ ਜਾਣ ਦੀ ਹਾਲਤ ਵਿਚ ਆਰਾਮ ਕਰੋ ਤੇ ਨੀਂਦ ਪੂਰੀ ਲਵੋ। ਬੈਡ ਤੇ ਜਾਣ ਦੇ ਵੇਲੇ ਇੱਕ ਘੰਟਾ ਪਹਿਲਾਂ ਲੈਪਟੋਪ, ਸੇਲ ਫੋਨ ਤੇ ਲਾਈਟਾਂ ਬੰਦ ਕਰ ਦਿਓ, ਕਿੳਂਕਿ ਇਹ ਡਿਸਟਰਬੈਂਸ ਸਰੀਰ ਅੰਦਰ ਮੇਲਾਟੋਨਿਨ ਹਾਰਮੋਨ ਨੀਂਦ ਘਟਾ ਸਕਦਾ ਹੈ। ਕੋਸ਼ਿਸ਼ ਕਰੋ ਵਕਤ ਤੇ ਬੈਡ ਤੇ ਜਾਣ ਦੀ ਅਤੇ ਸਵੇਰੇ ਛੇਤੀ ਜਾਗਣ ਦੀ।
ਆਪਣੇ ਕੰਮ-ਕਾਜ ਦੇ ਰੂਟੀਨ ਮੁਤਾਬਿਕ ਰੋਜ਼ਾਨਾਂ ਵਰਕ-ਆਉਟ, ਤੇਜ਼ ਸੈਰ, ਜਾਗਿੰਗ, ਯੋਗਾ ਅਤੇ ਮੇਡੀਟੇਸ਼ਨ ਕਰਨ ਦੀ ਆਦਤ ਪਾ ਲਵੋ।
ਨੌਟ : ਛੋਟੇ ਬੱਚੇ, ਨੌਜਵਾਨ, ਮੱਧ ਉਮਰ, ਗਰਭਵਤੀ ਔਰਤਾਂ ਅਤੇ ਸੀਨੀਅਰਜ਼ ਆਪਣੇ ਕੰਮ-ਕਾਜ ਦੇ ਰੁਟੀਨ ਮੁਤਾਬਿਕ ਆਪਣੀ ਖੁਰਾਕ ਦਾ ਪੂਰਾ ਖਿਆਲ ਰੱਖਣ। ਕਿਸੇ ਵੀ ਬਿਮਾਰੀ ਦੇ ਲੱਛਣ ਪੈਦਾ ਹੁੰਦੇ ਹੀ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਇਲਾਜ਼ ਕਰਾਉਣਾ ਚਾਹੀਦਾ ਹੈ।