ਵਾਰੀ, (ਏਜੰਸੀਆਂ) : ਨਾਇਜ਼ੀਰੀਆ ਵਿਚ ਬੰਦੂਕਧਾਰੀਆਂ ਨੇ ਇਕ ਜੇਲ ਉਤੇ ਹਮਲਾ ਕਰ ਦਿਤਾ ਜਿਸ ਵਿਚ ਕਰੀਬ 1500 ਕੈਦੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਕਈ ਕੈਦੀ ਜੇਲ ਤੋਂ ਭੱਜ ਗਏ ਹਨ। ਇਕ ਸਥਾਨਕ ਵਿਅਕਤੀ ਮੁਤਾਬਕ ਹਮਲਾ ਓਵੇਰੀ ਸ਼ਹਿਰ ਵਿਚ ਸੋਮਵਾਰ ਤੜਕੇ ਹੋਇਆ ਅਤੇ 2 ਘੰਟੇ ਤੱਕ ਜਾਰੀ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਉਸੇ ਦੌਰਾਨ ਕਈ ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ। ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਸੰਗਠਨ ਵੱਲੋਂ ਨਹੀਂ ਲਈ ਗਈ ਹੈ ਪਰ ਨਾਇਜ਼ੀਰੀਆ ਦੇ ਪੁਲਿਸ ਮੁਖੀ ਨੇ ਵੱਖਵਾਦੀਆਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ।