ਵਾਸ਼ਿੰਗਟਨ, (ਏਜੰਸੀਆਂ) : ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਸੋਸ਼ਲ ਮੀਡੀਆ ’ਤੇ ਆਉਣ ਲਈ ਉਤਾਵਲਾ ਹੈ। ਇਸ ਵਾਰ ਉਨ੍ਹਾਂ ਨੇ ਅਪਣੀ ਨੂੰਹ ਦੇ ਅਕਾਊਂਟ ਰਾਹੀਂ ਫੇਸਬੁੱਕ ’ਤੇ ਐਂਟਰੀ ਦੀ ਕੋਸ਼ਿਸ਼ ਕੀਤੀ ਲੇਕਿਨ Facebook ਨੇ ਇੱਥੇ ਵੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਹੀ ਨਹੀਂ ਫੇਸਬੁੱਕ ਨੇ ਟਰੰਪ ਦੀ ਨੂੰਹ ਨੂੰ ਨੋਟਿਸ ਵੀ ਦੇ ਦਿੱਤਾ।
ਇਸੇ ਸਾਲ ਜਨਵਰੀ ਵਿਚ ਕੈਪਿਟਲ ਬਿਲਡਿੰਗ ’ਤੇ ਹਿੰਸਾ ਤੋਂ ਬਾਅਦ ਫੇਸਬੁੱਕ, ਟਵਿਟਰ ਅਤੇ ਇੰਸਟਾਗਰਾਮ ਨੇ ਟਰੰਪ ਨੂੰ ਹਮੇਸ਼ਾ ਦੇ ਲਈ ਅਪਣੇ ਪਲੇਟਫਾਰਮ ’ਤੇ ਬੈਨ ਕਰ ਦਿੱਤਾ ਸੀ। ਇਸ ਦੇ ਬਾਅਦ ਤੋਂ ਹੀ ਟਰੰਪ ਲਗਾਤਾਰ ਸੋਸ਼ਲ ਮੀਡੀਆ ’ਤੇ ਆਉਣ ਦੇ ਲਈ ਬੇਕਰਾਰ ਹਨ। ਉਨ੍ਹਾਂ ਨੇ ਅਪਣਾ ਸੋਸ਼ਲ ਮੀਡੀਆ ਪਲੇਟਫਾਰਮ ਲਿਆਉਣ ਦੀ ਗੱਲ ਵੀ ਕਹਿ ਦਿੱਤੀ ਲੇਕਿਨ ਅਜੇ ਤੱਕ ਨਹੀਂ ਹੋ ਸਕਿਆ। ਇਸ ਵਿਚਾਲੇ ਟਰੰਪ ਨੇ ਅਪਣੀ ਨੂੰਹ ਲਾਰਾ ਟਰੰਪ ਦੇ ਪੇਜ ਤੋਂ ਫੇਸਬੁੱਕ ਵਿਚ ਐਂਟਰੀ ਕਰਨੀ ਚਾਹੀ ਲੇਕਿਨ ਇੱਥੇ ਵੀ ਉਨ੍ਹਾਂ Îਨਿਰਾਸ਼ਾ ਹੀ ਹੱਥ ਲੱਗੀ ਹੈ। ਲਾਰਾ ਟਰੰਪ ਸਾਬਕਾ ਰਾਸ਼ਟਰਪਤੀ ਟਰੰਪ ਦੇ ਬੇਟੇ ਐਰਿਕ ਟਰੰਪ ਦੀ ਪਤਨੀ ਹੈ। ਇਸ ਦੇ ਨਾਲ ਉਹ ਟੀਵੀ ਨਿਊਜ਼ ਪਰਸਨੈਲਿਟੀ ਵੀ ਹਨ। ਲਾਰਾ ਟਰੰਪ ਦੇ ਪੇਜ ਤੋਂ ਟਰੰਪ ਦਾ ਇੱਕ ਇੰਟਰਵਿਊ ਪੋਸਟ ਕੀਤਾ ਗਿਆ ਲੇਕਿਨ ਜਿਵੇਂ ਹੀ ਫੇਸਬੁੱਕ ਦੀ ਨਜ਼ਰ ਇਸ ’ਤੇ ਪਈ ਤਾਂ ਉਸ ਨੂੰ ਹਟਾ ਦਿੱਤਾ। ਫੇਸਬੁੱਕ ਨੇ ਸਾਬਕਾ ਰਾਸ਼ਟਰਪਤੀ ਦੀ ਆਵਾਜ਼ ਨਾਲ ਇਸ ਦੀ ਪਛਾਣ ਕੀਤੀ।
ਫੇਸਬੁੱਕ ਨੇ ਟੈਕਨਾਲੌਜੀ ਨਿਊਜ਼ ਵੈਬਸਾਈਟ ਵਰਜ ਨੂੰ ਬੁਧਵਾਰ ਨੂੰ ਕਿਹਾ ਕਿ ਕੰਪਨੀ ਨੇ ਲਾਰਾ ਟਰੰਪ ਦੇ ਫੇਸਬੁੱਕ ਪੇਜ ਤੋਂ ਇੱਕ ਕੰਟੈਂਟ ਨੂੰ ਹਟਾ ਦਿੱਤਾ ਹੈ। ਜਿਸ ਵਿਚ ਟਰੰਪ ਬੋਲ ਰਹੇ ਸੀ।
ਕੰਪਨੀ ਨੇ ਅੱਗੇ ਕਿਹਾ ਕਿ ਟਰੰਪ ਦੇ ਫੇਸਬੁੱਕ ਅਤੇ ਇੰਸਟਾਗਰਾਮ ਅਕਾਊਂਟ ਤੋਂ ਬਲੌਕ ਕਰਨ ਤੋਂ ਬਾਅਦ ਅੱਗੇ ਤੋਂ ਟਰੰਪ ਦੀ ਆਵਾਜ਼ ਵਿਚ ਪੋਸਟ ਕੀਤਾ ਜਣ ਵਾਲਾ ਕੋਈ ਵੀ ਕੰਟੈਂਟ ਹਟਾ ਦਿੱਤਾ ਰਾਵੇਗਾ ਅਤੇ ਅਕਾਊਂਟ ’ਤੇ ਹੋਰ ਪਾਬੰਦੀਆਂ ਲਾਈਆਂ ਜਾਣਗੀਆਂ। ਲਾਰਾ ਨੇ ਫੇਸਬੁੱਕ ਤੋਂ ਮਿਲੇ ਮੇਲ ਦਾ ਸਕਰੀਨਸ਼ਾਟ ਲਾਉਂਦੇ ਹੋਏ ਪੋਸਟ ਕੀਤਾ ਜਿਸ ਵਿਚ ਕਿਹਾ ਗਿਆ ਕਿ ਇੰਟਰਵਿਊ ਦਾ ਵੀਡੀਓ ਇਸ ਲਈ ਹਟਾ ਦਿੱਤਾ ਕਿਉਂਕਿ ਇਸ ਵਿਚ ਟਰੰਪ ਦੀ ਆਵਾਜ਼ ਸੀ।