ਵਾਸ਼ਿੰਗਟਨ, (ਏਜੰਸੀਆਂ) : ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਨਿੱਕੀ ਹੈਲੀ ਸਣੇ ਰਿਪਬਲੀਕਨ ਨੇਤਾਵਾਂ ਨੇ 2022 ਸਰਦ ਰੁੱਤ ਓਲੰਪਿਕ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਨੇਤਾਵਾਂ ਨੇ ਕੌਮਾਂਤਰੀ ਓਲੰਪਿਕ ਕਮੇਟੀ ਤੋਂ ਪ੍ਰੋਗਰਾਮ ਦੇ ਆਯੋਜਨ ਲਈ ਨਵੀਂ ਥਾਂ ਚੁਣਨ ਦਾ ਵੀ ਸੱਦਾ ਦਿੱਤਾ ਹੈ। ਇਸ ਦੇ ਜੁਆਬ ਵਿਚ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਨੇਤਾਵਾਂ ਦੀ ਮੰਗ ’ਤੇ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।
ਸੰਯਕਤ ਰਾਸ਼ਟਰ ’ਚ ਅਮਰੀਕਾ ਦੀ ਸਾਬਕਾ ਰਾਜਦੂਤ ਹੈਲੀ ਨੇ ਕਿਹਾ ਕਿ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਚੀਨ ਆਪਣੇ ‘ਵਿਆਪਕ ਕਮਿਊਨਿਸਟ ਕੂੜ ਪ੍ਰਚਾਰ ਮੁਹਿੰਮ’ ਦੇ ਤਹਿਤ ਸਰਦ ਰੁੱਤ ਓਲੰਪਿਕ ਦੀ ਵਰਤੋਂ ਕਰਨਾ ਚਾਹੁੰਦਾ ਹੈ। ਸੀਨੇਟਰ ਰਿਕ ਸਕੌਟ ਨੇ ਰਾਸ਼ਟਰਪਤੀ ਨੂੰ ਲਿਖੇ ਪੱਤਰ ’ਚ ਸਮੂਚੇ ਚੀਨ ’ਚ ‘ਮਨੁੱਖੀ ਅਧਿਕਾਰੀਆਂ ਦੀ ਉਲੰਘਣਾਂ ਅਤੇ ਅੱਤਿਆਚਾਰਾਂ ’ਤੇ ਚਰਚਾ ਲਈ ਇਕ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਹੈ।