Friday, November 22, 2024
 

ਚੰਡੀਗੜ੍ਹ / ਮੋਹਾਲੀ

ਦੋ ਨਸ਼ਾ ਤਸੱਕਰ ਕਾਬੂ , ਇਕ ਕਾਰਗਿਲ ਜੰਗ ਦਾ ਫ਼ੌਜੀ 😱

February 27, 2021 07:56 PM

ਮੁਹਾਲੀ (ਏਜੰਸੀਆਂ) : ਸੀ.ਆਈ.ਏ ਸਟਾਫ ਮੁਹਾਲੀ ਨੇ ਦੋ ਨਸ਼ਾ ਤਸੱਕਰਾਂ ਜਸਵੀਰ ਸਿੰਘ ਉਰਫ ਫੌਜੀ ਅਤੇ ਅਰੁਨ ਕੁਮਾਰ ਉਰਫ ਅੰਨੂ ਗ੍ਰਿਫਤਾਰ ਕੀਤਾ ਜਿਹਨਾਂ ਪਾਸੋਂ 500 ਗ੍ਰਾਮ ਅਫੀਮ ਸਮੇਤ 1920 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਹਨ।
ਸਰਕਾਰੀ ਸੂਤਰਾਂ ਅਨੁਸਾਰ , ਸਟਾਫ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਅਰੁਨ ਕੁਮਾਰ ਉਰਫ ਅੰਨੂ ਪੁੱਤਰ ਮਨੋਜ ਕੁਮਾਰ ਵਾਸੀ ਮਾਡਰਨ ਇੰਨਕਲੇਵ ਬਲਟਾਣਾ ਥਾਣਾ ਜੀਰਕਪੁਰ ਜਿਲਾ ਮੁਹਾਲੀ ਉਮਰ ਕਰੀਬ 35 ਸਾਲ ਤੇ ਉਸਦਾ ਸਾਥੀ ਜਸਵੀਰ ਸਿੰਘ ਉਰਫ ਫੌਜੀ ਪੁੱਤਰ ਸੰਤ ਸਿੰਘ ਵਾਸੀ ਪਿੰਡ ਬਸੌਲੀ ਥਾਣਾ ਲਾਲੜੂ ਹਾਲ ਵਾਸੀ ਫਲੈਟ ਨੰਬਰ 1365/3 ਸਿਲਵਰ ਸਿਟੀ ਹਾਈਟਸ ਜੀਰਕਪੁਰ ਥਾਣਾ ਜੀਰਕਪੁਰ ਜਿਲ੍ਹਾ ਮੁਹਾਲੀ ਉਮਰ ਕਰੀਬ 50 ਸਾਲ ਮਿਲਕੇ ਪਿਛਲੇ 2/3 ਸਾਲ ਤੋਂ ਨਸ਼ਾ ਤਸੱਕਰੀ ਦਾ ਨਜਾਇਜ ਧੰਦਾ ਕਰਦੇ ਹਨ।ਦੋਨੋਂ ਨਸ਼ਾ ਤਸੱਕਰਾ ਯੂ.ਪੀ, ਹਰਿਆਣਾ, ਰਾਜਸਥਾਨ ਤੇ ਪੰਜਾਬ ਤੋਂ ਅਫੀਮ ਤੇ ਨਸ਼ੀਲੀਆਂ ਗੋਲੀਆਂ ਖਰੀਦ ਕੇ ਮੁਹਾਲੀ, ਪੰਚਕੂਲਾ, ਚੰਡੀਗੜ ਅਤੇ ਇਸ ਦੇ ਨਾਲ ਲੱਗਦੇ ਏਰੀਆ ਵਿੱਚ ਆਪਣੇ ਗਾਹਕਾਂ ਨੂੰ ਸਪਲਾਈ ਕਰਦੇ ਹਨ।ਇਹਨਾਂ ਨੂੰ CIA ਸਟਾਫ ਦੀ ਪੁਲਿਸ ਪਾਰਟੀ ਨੇ ਅਫੀਮ 500 ਗ੍ਰਾਮ ਅਫੀਮ ਅਤੇ 1920 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ।
ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸੀ ਅਰੁਨ ਕੁਮਾਰ ਉਰਫ ਅੰਨੂ ਤੇ ਪਹਿਲਾਂ ਵੀ ਹੈਰੋਇੰਨ ਦੇ ਦੋ ਮੁਕੱਦਮੇ ਐਸ.ਟੀ.ਐਫ ਮੋਹਾਲੀ ਵਿਖੇ ਦਰਜ ਹਨ ਅਤੇ ਦੋਸੀ ਜਸਵੀਰ ਸਿੰਘ ਉਰਫ ਫੌਜੀ ਦੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਪਹਿਲਾਂ ਆਰਮੀ ਵਿੱਚ ਨੌਕਰੀ ਕਰਦਾ ਸੀ ਜਿਸ ਦੇ ਕਾਰਗਿਲ ਦੀ ਲੜਾਈ ਸਮੇਂ ਗੋਲੀਆਂ ਲੱਗੀਆ ਸਨ ਜਿਸ ਨੂੰ ਯੂਨਿਟ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ ਤੇ ਸੰਨ 2006 ਵਿੱਚ ਆਰਮੀ ਵਿੱਚੋਂ ਰਿਟਾਇਰ ਹੋ ਗਿਆ ਜਿਸ ਨੇ ਇਹ ਵੀ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਚੰਡੀਗੜ ਵਿਖੇ ਭਸ਼ਂਲ਼ ਵਿੱਚ ਨੌਕਰੀ ਕਰਦਾ ਹੈ।ਜੋੇ ਕਰੀਬ ਪਿਛਲੇ 15 ਸਾਲ ਤੋਂ ਨਸ਼ਾ ਕਰਨ ਦਾ ਆਦੀ ਹੈ।ਜੋ ਪੈਸਿਆ ਦੀ ਘਾਟ ਕਰਨ ਤੇ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਕੰਪਨੀ ਵਿੱਚ ਵੀ ਆਪਣੇ ਗ੍ਰਾਹਕਾਂ ਨੂੰ ਅਫੀਮ ਅਤੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਦਾ ਸੀ।ਸੀ.ਆਈ.ਸਟਾਫ ਮੁਹਾਲੀ ਵੱਲੋਂ ਉਕਤ ਦੋਸੀਆ ਪਾਸੋਂ ਅਫੀਮ ਅਤੇ ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

 

Have something to say? Post your comment

Subscribe