ਅੰਬਾਲਾ (ਏਜੰਸੀਆਂ) : ਹਰਿਆਣਾ ਦੇ ਗ੍ਰਹਿ ਸਕੱਤਰ ਅਤੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਅੰਬਾਲਾ ਦੀ ਕੇਂਦਰੀ ਜੇਲ ਵਿਚ ਹਰਿਆਣਾ ਦੇ ਤੀਜੇ ਜੇਲ ਰੇਡਿਓ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਲ ਰੇਡਿਓ ਸ਼ੁਰੂ ਕਰਨ ਦਾ ਮੁੱਖ ਮੰਤਰੀ ਜੇਲ ਦੀ ਕੈਦੀਆਂ ਵਿਚ ਕਲਾ, ਰਚਨਾਤਮਕ ਅਤੇ ਸਦਭਾਵਨਾਂ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਮੌਕੇ 'ਤੇ ਡੀਜੀਪੀ (ਜੇਲ) ਕੇ.ਸੇਲਵਰਾਜ ਵੀ ਹਾਜਿਰ ਸਨ। ਇਸ ਤੋਂ ਪਹਿਲਾਂ ਤਿਨਕਾ-ਤਿਨਕਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਾਣੀਪਤ ਤੇ ਫਰੀਦਾਬਾਦ ਵਿਚ ਵੀ ਜੇਲ ਰੇਡਿਓ ਸ਼ੁਰੂ ਕੀਤਾ ਜਾ ਚੁੱਕਿਆ ਹੈ।
ਰਾਜੀਵ ਅਰੋੜਾ ਨੇ ਕਿਹਾ ਕਿ ਅੰਬਾਲਾ ਦੀ ਕੇਂਦਰੀ ਜੇਲ ਹਰਿਆਣਾ ਦੀ ਤਿੰਨ ਕੇਂਦਰੀ ਜੇਲ੍ਹਾਂ ਵਿਚੋਂ ਇਕ ਹੈ, ਇਹ ਜੇਲ ਭਾਰਤ ਦੀ ਇਕ ਇਤਿਹਾਸਕ ਜੇਲ ਵੀ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਜੇਲ ਦੀ ਆਪਣੀ ਹੀ ਦੁਨਿਆ ਹੈ, ਲੇਕਿਨ ਰੇਡਿਓ ਸ਼ੁਰੂ ਹੋਣ ਨਾਲ ਜੇਲ੍ਹ ਦੇ ਕੈਦੀ ਬਾਹਰ ਦੀ ਦੁਨਿਆ ਨਾਲ ਜੁੜੇ ਰਹਿਣਗੇ। ਉਨ੍ਹਾਂ ਦਸਿਆ ਕਿ ਹਰਿਆਣਾ ਵਿਚ ਕੁਲ 19 ਜੇਲ੍ਹਾਂ ਹਨ ਅਤੇ ਕੈਦੀਆਂ ਦੀ ਸੁਧਾਰ ਪ੍ਰਕ੍ਰਿਆ ਵਿਚ ਮਦਦ ਲਈ ਲਗਭਗ ਸਾਰੀਆਂ ਜੇਲ੍ਹਾਂ ਵਿਚ ਜੇਲ ਰੇਡਿਓ ਸ਼ੁਰੂ ਕਰਨ ਦੀ ਯੋਜਨਾ ਹੈ।
ਇਸ ਮੌਕੇ 'ਤੇ ਡੀਜੀਪੀ (ਜੇਲ) ਕੇ.ਸੇਲਵਰਾਜ ਨੇ ਕਿਹਾ ਕਿ ਅੰਬਾਲਾ ਜੇਲ ਵਿਚ ਰੇਡਿਓ ਦੀ ਸ਼ੁਰੂਆਤ ਨਾਲ ਹੀ ਹਰਿਆਣਾ ਦੀ ਜੇਲ੍ਹਾਂ ਵਿਚ ਜੇਲ ਰੇਡਿਓ ਨੂੰ ਸਥਾਪਿਤ ਕਰਨ ਦੇ ਪਹਿਲੇ ਪੜਾਅ ਨੂੰ ਪੂਰਾ ਕੀਤਾ ਗਿਆ ਹੈ ਅਤੇ ਹੁਣ ਦੂਜੇ ਪੜਾਅ ਦੇ ਤਹਿਤ ਰਾਜ ਦੀ ਚਾਰ ਹੋਰ ਜੇਲ੍ਹਾਂ ਵਿਚ ਵੀ ਜੇਲ ਰੇਡਿਓ ਸ਼ੁਰੂ ਕੀਤਾ ਜਾਵੇਗਾ।