ਵਾਸ਼ਿੰਗਟਨ, (ਏਜੰਸੀਆਂ) : ਲੱਖਾਂ ਡਾਲਰਾਂ ਨਾਲ ਬਣਿਆ ਮਿਸਟਰ ਟਰੰਪ ਦਾ ਬਹੁ ਮੰਜਲਾ ਮਹਿਲ ਜਿਸ ਵਿਚ ਕਸੀਨੋ ਦੇ ਨਾਲ ਨਾਲ ਹੋਰ ਸੁਵੀਧਾਵਾਂ ਸਨ ਨੂੰ ਡਾਇਨਾਮਾਈਟ ਲਾ ਕੇ ਹਾਲ ਹੀ ਵਿਚ ਇਸ ਡਾਇਨਾਮਾਈਟ ਲਾ ਕੇ ਉਡਾ ਦਿੱਤਾ ਗਿਆ। ਇਸ ਦਾ ਮੁੱਖ ਕਾਰਨ ਸੀ ਕਿ ਇਹ ਇਮਾਰਤ ਲੰਮੇ ਸਮੇ ਤੋ ਘਾਟੇ ਵਿਚ ਜਾ ਰਹੀ ਸੀ, ਕਿਉ ਕਿ ਇਸ ਇਮਾਰਤ ਵਿਚ ਜਿਆਦਾਤਰ ਬਿਜਨਸ ਨਾਲ ਸਬੰਧਤ ਕੰਮ ਹੁੰਦੇ ਸੀ ਪਰ ਹੁਣ ਇਸ ਉਤੇ ਕਰਜ਼ਾ ਚੜ ਚੁੱਕਾ ਸੀ। ਮਾਹਿਰ ਸਵਾਲ ਚੁੱਕ ਰਹੇ ਹਨ ਕਿ ਕਿਉਂ ਨਿਊਜਰਸੀ ਦੀ ਇਸ ਸ਼ਾਨਦਾਰ ਇਮਾਰਤ ਨੂੰ ਜ਼ਮੀਂਦੋਜ ਕੀਤਾ ਗਿਆ ?
ਸਾਲ 1984 ਵਿਚ ਐਟਲਾਂਟਿਕ ਸਿਟੀ ਵਿਚ ਟਰੰਪ ਦੇ ਰੀਅਲ ਅਸਟੇਟ ਅਤੇ ਹੋਟਲ ਦੇ ਸਮਰਾਜ ਦੀ ਪਹਿਲੀ ਵੱਡੀ ਉਪਲੱਬਧੀ ਵਜੋਂ ਇਹ ਇਮਾਰਤ ਖੜ੍ਹੀ ਸੀ। ਟਰੰਪ ਦੇ ਮਾਲਿਕਾਨਾ ਹੱਕ ਵਾਲੇ ਕਸੀਨੋ ਵਿਚ ਇਸ ਨੂੰ ਹੀ ਸਭ ਤੋਂ ਬਿਹਤਰੀਨ ਮੰਨਿਆ ਜਾਂਦਾ ਰਿਹਾ ਹੈ। ਇਹ ਸ਼ਾਨਦਾਰ ਇਮਰਾਤ 39 ਮੰਜ਼ਿਲਾ ਦੀ ਸੀ। ਇਸ ਦੀ ਅੰਦਾਜਨ ਕੀਮਤ ਕਰੀਬ 21 ਕਰੋੜ ਡਾਲਰ ਸੀ ਅਤੇ ਇਹ ਲਗਭਗ 60 ਹਜ਼ਾਰ ਵਰਗ ਫੁੱਟ ਵਿਚ ਫੈਲੀ ਸੀ। ਇਸ ਵਿਸ਼ਾਲ ਇਮਾਰਤ ਵਿਚ ਇਕ ਸ਼ਾਨਦਾਰ ਕਸੀਨੋ ਅਤੇ 600 ਕਮਰਿਆਂ ਵਾਲਾ ਆਲੀਸ਼ਾਨ ਹੋਟਲ ਸੀ।
ਜਾਣਕਾਰੀ ਮੁਤਾਬਕ ਵੱਡੇ-ਵੱਡੇ ਸਿਤਾਰੇ ਇਥੇ ਕਾਂਸਰਟ ਕਰਨਾ ਆਪਣੀ ਖੁਸ਼ਕਿਸਮਤੀ ਸਮਝਦੇ ਸਨ। ਹਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਇਸ ਇਮਾਰਤ ਵਿਚ ਹੁੰਦੀ ਸੀ ਪਰ ਹੌਲੀ-ਹੌਲੀ ਸਮਾਂ ਬਦਲਿਆ। 90 ਦੇ ਦਹਾਕੇ ਵਿਚ ਇਹ ਇਮਾਰਤ ਨੁਕਸਾਨ ਵਿਚ ਜਾਣ ਲੱਗੀ। ਸਿਰਫ ਇਸ ਦੇ ਕਸੀਨੋ 'ਤੇ 50 ਕਰੋੜ ਡਾਲਕ ਤੱਕ ਦਾ ਕਰਜ਼ਾ ਹੋ ਗਿਆ ਬਾਅਦ ਵਿਚ ਇਸ ਨੂੰ ਦਿਵਾਲੀਆ ਕਰਾਰ ਦੇ ਦਿੱਤਾ ਗਿਆ। ਸਾਲ 2009 ਵਿਚ ਟਰੰਪ ਨੇ ਇਸ ਤੋਂ ਕਿਨਾਰਾ ਕਰ ਲਿਆ ਪਰ ਟਰੰਪ ਦਾ ਨਾਂ ਇਸ ਨਾਲ ਜੁੜਿਆ ਰਿਹਾ। ਸਾਲ 2014 ਵਿਚ ਇਸ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਉਦੋਂ ਰਾਜ ਮਾਲੀਆ 2006 ਦੇ ਮੁਕਾਬਲੇ ਕਰੀਬ 50 ਫੀਸਦੀ ਤੱਕ ਡਿੱਗ ਗਿਆ ਸੀ। ਸਾਲ 2016 ਵਿਚ ਨਿਵੇਸ਼ਕ ਕਾਰਲ ਸੀ ਇਕਾਨ ਨੇ ਇਸ ਨੂੰ ਕਾਫੀ ਸਸਤੇ ਭਾਅ 'ਤੇ ਖਰੀਦਿਆ। ਪਰ ਕਾਫੀ ਪਹਿਲਾਂ ਤੋਂ ਇਸ ਨੂੰ ਡਿਗਾਏ ਜਾਣ ਦੀ ਕਹਾਣੀ ਲਿਖੀ ਜਾਣ ਲੱਗੀ ਸੀ ਜੋ ਪਿਛਲੇ ਹਫਤੇ ਇਸ ਨੂੰ ਜ਼ਮੀਂਦੋਜ ਕਰ ਕੇ ਪੂਰੀ ਹੋਈ।