ਵੈਲਿੰਗਟਨ (ਏਜੰਸੀਆਂ) : ਤਾਜ਼ਾ ਹਾਲਤ ਵਿਚ ਨਿਊਜ਼ੀਲੈਂਡ ਵਿਚ ਤਾਲਾਬੰਦੀ ਛੇਤੀ ਹੀ ਖ਼ਤਮ ਹੋ ਸਕਦੀ ਹੈ ਕਿਉਂ ਕਿ ਇਥੇ ਲਗਾਤਾਰ ਦੂਜੇ ਦਿਨ ਕੋਵਿਡ-19 ਦਾ ਕੋਈ ਨਵਾਂ ਮਾਮਲਾ ਸਾਹਮਣਾ ਨਹੀਂ ਆਇਆ ਹੈ। ਆਕਲੈਂਡ ਵਿਚ ਸਿਰਫ਼ ਇਕ ਪਰਵਾਰ ਵਿਚ ਮਾਤਾ-ਪਿਤਾ ਅਤੇ ਉਨ੍ਹਾਂ ਦੀ ਬੇਟੀ ਕੋਰੋਨਾ ਪੀੜਤ ਪਾਈ ਗਈ ਸੀ ਇਸੇ ਕਰ ਕੇ ਹੀ ਤਿੰਨ ਦਿਨ ਦੀ ਤਾਲਾਬੰਦੀ ਲਗਾਈ ਗਈ ਸੀ।
ਇਥੇ ਦਸਣਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਮਗਰੋਂ 6 ਮਹੀਨੇ ਬਾਅਦ ਪਹਿਲੀ ਵਾਰ ਦੇਸ਼ ਵਿਚ ਤਾਲਾਬੰਦੀ ਲਗਾਈ ਗਈ ਹੈ ਜੋ ਬੁੱਧਵਾਰ ਤੱਕ ਜਾਰੀ ਰਹੇਗੀ। ’ਕੋਵਿਡ-19 ਰਿਸਪਾਂਸ ਮੰਤਰੀ’ ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਪਾਬੰਦੀਆਂ ਹਟਾਉਣ ਸੰਬੰਧੀ ਸਾਂਸਦਾਂ ਦਾ ਆਖਰੀ ਫ਼ੈਸਲਾ ਅਗਲੇ 24 ਘੰਟੇ ਵਿਚ ਕੋਵਿਡ-19 ਦੀ ਅਪਡੇਟ ਕੀਤੀ ਜਾਣਕਾਰੀ ’ਤੇ ਨਿਰਭਰ ਕਰੇਗਾ।
ਅਹਿਤਿਆਤ ਵਜੋਂ ਸਿਹਤ ਅਧਿਕਾਰੀਆਂ ਨੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਕੋਰੋਨਾ ਦੀ ਜਾਂਚ ਵੀ ਵਧਾ ਦਿੱਤੀ ਹੈ। ਸੋਮਵਾਰ ਨੂੰ 15 ਹਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਕ ਪੀੜਤ ਪਰਵਾਰ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਅਤੇ ਕਰੀਬੀਆਂ ਦੇ ਜਾਂਚ ਵਿਚ ਪੀੜਤ ਨਾ ਹੋਣ ਦੀ ਪੁਸ਼ਟੀ ਹੋਈ ਹੈ। ਹੁਦ ਨਿਊਜ਼ੀਲੈਂਡ ਵਿਚ ‘ਫਾਈਜ਼ਰ ਅਤੇ ਬਾਇਓਨਟੇਕ’ ਕੋਵਿਡ-19 ਟੀਕੇ ਦੀਆਂ ਕਰੀਬ 60 ਹਜ਼ਾਰ ਖੁਰਾਕਾਂ ਵੀ ਪਹੁੰਚ ਗਈਆਂ ਹਨ।