ਚੰਡੀਗੜ੍ਹ : ਭਾਰਤ ਸਰਕਾਰ ਦੇ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ਪੈਅਰੋਲਿਅਮ ਕੰਜਰਵੇਸ਼ਨ ਰਿਸਰਚ ਐਸੋਸਇਏਸ਼ਨ ਵੱਲੋਂ ਤੇਲ ਸਰੰਖਣ ਨੂੰ ਇਕ ਕੌਮੀ ਮੁਹਿੰਮ ਬਨਾਉਣ ਲਈ ਨੌਜੁਆਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਦਿਸ਼ਾ ਵਿਚ ਕਦਮ ਚੁੱਕਦੇ ਹੋਏ ਐਸੋਸਇਏਸ਼ਨ ਵੱਲੋਂ ਪੂਰੇ ਦੇਸ਼ ਵਿਚ ਕਲਾਸ ਸੱਤਵੀਂ ਤੋਂ ਲੈ ਕੇ 10ਵੀਂ ਤਕ ਦੇ ਵਿਦਿਆਰਥੀਆਂ ਦੀ ਆਨਲਾਇਨ ਲੇਖ, ਪੇਟਿੰਗ ਤੇ ਕਵਿਜ ਮੁਕਾਬਲੇ ਕਰਵਾਏ ਜਾ ਰਹੇ ਹਨ।
ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਵੱਲੋਂ ਸੂਬੇ ਦੇ ਸਾਰੇ ਜਿਲ੍ਹਾ ਸਿਖਿਆ ਅਧਿਕਾਰੀਆਂ, ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀਆਂ, ਜਿਲ੍ਹਾ ਪਰਿਯੋਜਨਾ ਕੋਡੀਨੇਟਰ, ਬਲਾਕ ਸਿਖਿਆ ਅਧਿਕਾਰੀ ਤੇ ਬਲਾਕ ਮੁੱਢਲੀ ਸਿਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਉਕਤ ਮੁਕਾਬਲਿਆਂ ਵਿਚ ਹਿੱਸੇਦਾਰੀ ਕਰਨ ਦੇ ਲਈ ਪੇ੍ਰਰਿਤ ਕਰਨ।
ਪਰਿਸ਼ਦ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਕਸ਼ਮ ਨੈਸ਼ਨਲ ਕੰਪੀਟੀਸ਼ਨ-2020-21 ਦੇ ਤਹਿਤ ਹੋਣ ਵਾਲੇ ਇੰਨ੍ਹਾਂ ਮੁਕਾਬਲਿਆਂ ਲਈ ਸਕੂਲਾਂ ਨੂੰ 10 ਮਾਰਚ ਤਕ ਰਜਿਸਟ੍ਰੇਸ਼ਣ ਕਰਵਾਉਣਾ ਹੋਵੇਗਾ ਜਦੋਂ ਕਿ ਸਕੂਲਾਂ ਨੂੰ ਵਿਦਿਆਰਥੀਆਂ ਦੀ ਹਾਰਡ ਕਾਪੀ 31 ਮਾਰਚ ਤਕ ਅਪਲੋਡ ਕਰਨੀ ਹੋਵੇਗੀ। ਇਸ ਦੇ ਬਾਅਦ, ਸਕੂਲ ਵੱਲੋਂ ਆਪਣੇ ਪੱਧਰ 'ਤੇ ਵਧੀਆ ਦੋ ਜੇਤੂਆਂ ਦੀ ਕਾਲੀ ਆਨਲਾਇਨ ਵੈਬਸਾਇਟ www.pcracompetition.org 'ਤੇ ਭੇਜਣੀ ਹੋਵੇਗੀ।