Friday, November 22, 2024
 

ਸੰਸਾਰ

Farmer Protest : ਰਿਹਾਨਾ ਸਿਰਫ਼ ਗਾਇਕ ਹੀ ਨਹੀਂ ਹੋਰ ਵੀ ਉਸ ਦੇ ਚੰਗੇ ਕੰਮ ਬੋਲਦੇ ਹਨ

February 06, 2021 10:07 AM

ਵਾਸ਼ਿੰਗਟਨ : ਰਿਹਾਨਾ ਸਿਰਫ਼ ਆਪਣੀ ਗਾਇਕੀ ਲਈ ਹੀ ਨਹੀਂ ਸਗੋਂ ਹੋਰ ਉਨ੍ਹਾਂ ਵਲੋਂ ਕੀਤੇ ਚੰਗੇ ਕੰਮਾਂ ਲਈ ਵੀ ਜਾਣੀ ਜਾਂਦੀ ਹੈ। ਆਓ ਅਸੀਂ ਤੁਹਾਨੂੰ ਦਸਦੇ ਹਾਂ ਰਿਹਾਨਾ ਬਾਰੇ। ਇਹ ਉਹ ਸਿੰਗਰ ਹੈ ਜਿਸ ਨੇ ਭਾਰਤ ਦੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕੀ ਹੈ ਅਤੇ ਇਸ ਨਾਲ ਮੋਦੀ ਸਰਕਾਰ ਵਾਹਵਾ ਔਖੀ ਵੀ ਹੋਈ ਹੈ। ਹਾਲੀਵੁੱਡ ਪੌਪ ਗਾਇਕ ਅਤੇ ਅਭਿਨੇਤਰੀ ਰਿਹਾਨਾ ਵਲੋਂ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤੇ ਕਰਨ ਤੋਂ ਬਾਅਦ ਤਾਂ ਜਿਵੇਂ ਭੂਚਾਲ ਹੀ ਆ ਗਿਆ ਹੋਵੇ। ਜਿਥੇ ਕਈ ਭਾਰਤੀ ਸੈਲੀਬ੍ਰੇਟੀ ਰਿਹਾਨਾ ਦੀ ਜਮ ਕੇ ਤਾਰੀਫ ਕਰ ਰਹੇ ਹਨ ਤਾਂ ਉੱਥੇ ਕੰਗਨਾ ਰਣੌਤ ਉਨ੍ਹਾਂ ‘ਤੇ ਨਿਸ਼ਾਨਾ ਵਿੰਨ੍ਹ ਰਹੀ ਹੈ। ਇਹ ਨਹੀਂ, ਕੰਗਨਾ ਰਣੌਤ ਨੇ ਤਾਂ ਰਿਹਾਨਾ ਨੂੰ ‘ਮੂਰਖ’ ਤੱਕ ਕਹਿ ਦਿੱਤਾ। ਪਰ ਰਿਹਾਨਾ ਤੋਂ ਬਾਅਦ ਅੰਤਰਰਾਸ਼ਟਰੀ ਹਸਤੀਆਂ ਲਗਾਤਾਰ ਕਿਸਾਨ ਅੰਦਲੋਨ ਨੂੰ ਲੈ ਕੇ ਟਵੀਟ ਕਰ ਰਹੀਆਂ ਹਨ।
ਰਿਹਾਨਾ ਜਿੰਨੀ ਆਪਣੀ ਗਾਇਕੀ ਲਈ ਜਾਣੀ ਜਾਂਦੀ ਹੈ ਉਨੀਂ ਹੀ ਆਪਣੇ ਚੰਗੇ ਕੰਮਾਂ ਲਈ ਵੀ ਜਾਣੀ ਜਾਂਦੀ ਹੈ। ਰਿਹਾਨਾ ਨੇ 2012 ‘ਚ ਕਲਾਰਾ ਲਾਇਨੇਲ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਸੀ। ਇਹ ਸੰਗਠਨ ਸਮੁੱਚੀ ਦੁਨੀਆ ‘ਚ ਸਿੱਖਿਆ ਅਤੇ ਹੋਰ ਕੰਮਾਂ ਲਈ ਕੰਮ ਕਰ ਰਿਹਾ ਹੈ। ਮਾਰਚ 2020 ‘ਚ ਰਿਹਾਨਾ ਦੀ ਇਸ ਫਾਉਂਡੇਸ਼ਨ ਨੇ ਕੋਵਿਡ-19 ਨਾਲ ਨਜਿੱਠਣ ਲਈ 50 ਲੱਖ ਡਾਲਰ (ਕਰੀਬ 36 ਕਰੋੜ ਰੁਪਏ) ਦਾਨ ਦਿੱਤੇ ਸਨ।
ਇਹ ਨਹੀਂ, ਰਿਹਾਨਾ ਨੇ ਅਪ੍ਰੈਲ 2020 ‘ਚ ਟਵਿੱਟਰ ਦੇ ਸੀ.ਈ.ਓ. ਜੈੱਕ ਡਾਰਸੀ ਨਾਲ ਮਿਲ ਕੇ ਲਾਸ ਏਂਜਲਸ ‘ਚ ਕੋਵਿਡ-19 ‘ਚ ਘਰ ‘ਚ ਰਹਿਣ ਦੇ ਹੁਕਮ ਦੌਰਾਨ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਹੱਥ ਮਿਲਾਇਆ ਸੀ। ਦੋਵਾਂ ਨੇ 42 ਲੱਖ ਡਾਲਰ ਦਾਨ ਦਿੱਤੇ ਸਨ ਜਿਸ ‘ਚੋਂ 21 ਲੱਖ ਡਾਲਰ ਰਿਹਾਨਾ ਨੇ ਡੋਨੇਟ ਕੀਤੇ ਸਨ। ਇਹ ਨਹੀਂ, ਰਿਹਾਨਾ ਨੇ ਮਾਰਚ 2020 ‘ਚ ਹੀ ਕੋਰੋਨਾ ਰਾਹਤ ਲਈ 10 ਲੱਖ ਡਾਲਰ ਡੋਨੇਟ ਕੀਤੇ ਸਨ। ਰਿਹਾਨਾ ਦਾ ਅਸਲੀ ਨਾਂ ਰਾਬਿਨ ਰਿਹਾਨਾ ਫੈਂਟੀ ਹੈ। ਕੰਗਨਾ ਰਣੌਤ ਨੇ ਰਿਹਾਨਾ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ ਸੀ ਕਿ , ”ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ ਹੈ, ਕਿਉਂਕਿ ਉਹ ਕਿਸਾਨ ਨਹੀਂ ਹਨ, ਸਗੋਂ ਅੱਤਵਾਦੀ ਹਨ, ਜੋ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਕਿ ਚੀਨ ਸਾਡੇ ਟੁੱਟੇ ਹੋਏ ਰਾਸ਼ਟਰ ‘ਤੇ ਕਬਜ਼ਾ ਕਰ ਸਕੇ ਅਤੇ ਇਸ ਨੂੰ ਯੂ.ਐੱਸ.ਏ. ਦੀ ਤਰ੍ਹਾਂ ਇਕ ਚਾਈਨੀਜ਼ ਕਾਲੋਨੀ ਬਣਾ ਸਕੇ। ਤੁਸੀਂ ਮੂਰਖ ਬਣ ਕੇ ਬੈਠੋ, ਅਸੀਂ ਆਪਣੇ ਰਾਸ਼ਟਰ ਨੂੰ ਇਸ ਤਰ੍ਹਾਂ ਨਹੀਂ ਵੇਚ ਰਹੇ ਹਾਂ, ਜਿਵੇਂ ਤੁਸੀਂ ਡਮੀ ਲੋਕ ਕਰਦੇ ਹੋ।” ਦੱਸਣਯੋਗ ਹੈ ਕਿ ਕੰਗਨਾ ਕਿਸਾਨਾਂ ਦੇ ਅੰਦੋਲਨ ਦਾ ਸ਼ੁਰੂਆਤ ਤੋਂ ਹੀ ਵਿਰੋਧ ਕਰ ਰਹੀ ਹੈ ਅਤੇ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦੀ ਟਵਿੱਟਰ ‘ਤੇ ਬਹਿਸ ਹੋਈ ਸੀ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe