Friday, November 22, 2024
 

ਹਰਿਆਣਾ

ਹਰਿਆਣਾ 'ਚ ਸੜਕ ਹਾਦਸੇ ਘਟੇ 🚨👍

January 28, 2021 06:59 PM
ਚੰਡੀਗੜ੍ਹ : ਹਰਿਆਣਾ ਵਿਚ ਸਾਲ 2020 ਵਿਚ ਨਾ ਸਿਰਫ ਸੜਕ ਹਾਦਸਿਆਂ ਵਿਚ ਕਮੀ ਆਈ ਸਗੋ ਦੁਰਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਘੱਟ ਹੋਈ। ਰਾਜ ਵਿਚ ਪਿਛਲੇ ਸਾਲ 9431 ਸੜਕ ਦੁਰਘਟਨਾਵਾਂ ਹੋਈਆਂ ਜੋ ਸਾਲ 2019 ਵਿਚ ਦਰਜ ਹਾਦਸਿਆਂ ਦੀ ਤੁਲਣਾ ਵਿਚ 13.82 ਫੀਸਦੀ ਘੱਟ ਹੈ। ਜਿੱਥੇ 2019 ਵਿਚ ਰੋਜਾਲਾ ਲਗਭਗ 30 ਸੜਕ ਹਾਦਸੇ ਰਿਪੋਰਟ ਹੋਏ ਉੱਥੇ ਪਿਛਲੇ ਸਾਲ ਇਹ ਅੰਕੜਾ  26 ਰਿਹਾ।
 ਇਸ ਤਰ੍ਹਾ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ 10.87 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਜਖਮੀਆਂ ਦੀ ਗਿਣਤੀ ਵਿਚ ਵੀ 18.19 ਫੀਸਦੀ ਦੀ ਪ੍ਰਭਾਵਸ਼ਾਲੀ ਗਿਰਾਵਟ ਆਈ ਹੈ।
 ਹਰਿਆਣਾ ਦੇ ਪੁਲਿਸ ਮਹਾਨਿਦੇਸ਼ ਕ (ਡੀਜੀਪੀ)  ਮਨੋਜ ਯਾਦਵ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਬਿਹਤਰ ਟ੍ਰੈਫਿਕ ਪ੍ਰਬੰਧਨ, ਸੁਰੱਖਿਆ ਮਾਨਕਾਂ ਵਿਚ ਵਿਸਥਾਰ, ਆਵਾਜਾਈ ਨਿਯਮਾਂ ਦਾ ਬਿਹਤਰ ਬਦਲਾਅ ਦੇ ਨਾਲ ਸੜਕ ਅਤੇ ਆਵਾਜਾਈ ਸੁਰੱਖਿਆ ਦੇ ਬਾਰੇ ਵਿਚ ਲਗਾਤਾਰ ਜਾਗਰੁਕਤਾ ਨਾਲ ਹੀ ਸੜਕ ਹਾਦਸਿਆਂ ਅਤੇ ਇਸ ਤੋਂ ਹੋਣ ਵਾਲੀ ਮੌਤ ਦਰ ਵਿਚ ਕਮੀ ਸੰਭਵ ਹੋ ਸਕੀ ਹੈ। ਹਾਲਾਂਕਿ ਕੋਵਿਡ੍ਰ19 ਦੇ ਪ੍ਰਸਾਰ ਨੂੰ ਰੋਕਨ ਲਈ ਲਗਾਏ ਗਏ ਲਾਕਡਾਉਨ ਨੇ ਵੀ ਸੜਕ ਦੁਰਘਟਨਾਵਾਂ ਨੁੰ ਘੱਟ ਕਰਨ ਵਿਚ ਯੋਗਦਾਨ ਦਿੱਤਾ।
 ਡੀਜੀਪੀ ਨੇ ਸੜਕ ਸੁਰੱਖਿਆ ਦੇ ਆਂਕੜਿਆਂ ਨੂੰ ਸਾਂਝੀ ਕਰਦੇ ਹੋਏ ਦਸਿਆ ਕਿ 2020 ਵਿਚ ਸੜਕ ਦੁਰਘਟਨਾਵਾਂ ਦੀ ਗਿਣਤੀ 1513 ਦੀ ਗਿਰਾਵਟ ਦੇ ਸਾਥ 9431 ਦੇਖੀ ਗਈ, ਜਦੋਂ ਕਿ 2019 ਵਿਚ ਇਹ ਆਂਕੜਾ 10944 ਸੀ। ਸੜਕ ਹਾਦਸਿਆਂ ਵਿਚ ਹੋਣ ਵਾਲੀ ਮੌਤ  ਦਰ ਵੀ ਔਸਤਨ ਘੱਟ ਰਹੀ। ਜਿੱਥੇ 2019 ਵਿਚ ਸੜਕ ਹਾਦਸਿਆਂ ਵਿਚ 5057 ਲੋਕਾਂ ਦੀ ਮੌਤ  ਹੋਈ ਸੀ, ਉੱਥੇ 2020 ਵਿਚ 550 ਦੀ ਗਿਰਾਵਟ ਦੇ ਨਾਲ ਇਹ ਆਂਕੜਾ 4507 ਦਰਜ ਕੀਤਾ ਗਿਆ।
 ਇਸ ਤੋਂ ਇਲਾਵਾ, ਦੁਰਘਟਨਾ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਕੌਮੀ ਰਾਜਮਾਰਗ ਦੇ ਨਾਲ ਹਰ 10 ਕਿਲੋਮੀਟਰ ਤੇ 45 ਟ੍ਰੈਫਿਕ ਸਹਾਇਤਾ ਬੂਥ ਵੀ ਸਥਾਪਿਤ ਕੀਤੇ ਗਏ ਹਨ। ਡੀਜੀੀ ਨੇ ਦਸਿਆ ਕਿ ਅਸੀਂ ਬਲੈਕ ਸਪਾਟ ਦੀ ਪਹਿਚਾਣ ਕਰ ਉਨ੍ਹਾਂ ਨੂੰ ਪ੍ਰਾਥਮਿਕਤਾ ਤੇ ਸੁਧਾਰਨ, ਸੜਕਾਂ ਦੀ ਸਥਿਤੀ ਵਿਚ ਸੁਧਾਰ ਕਰਨ ਤੇ ਸਾਈਨੇਜ ਲਗਾਉਣ ਜਿਵੇ ਸੁਧਾਰਤਮਕ ਉਪਾਆਂ ਦੀ ਇਕ ੪੍ਰਿੰਖਲਾ ਤੇ ਵੀ ਕੰਮ ਕਰ ਰਹੇ ਹਨ।
 

Have something to say? Post your comment

 
 
 
 
 
Subscribe