ਵਾਸ਼ਿੰਗਟਨ : ਚੀਨ ਨੇ 28 ਅਮਰੀਕੀ ਅਫਸਰਾਂ ਅਤੇ ਆਗੂਆਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ’ਤੇ ਚੀਨ ਦੀ ਖੁਦਮੁਖਤਿਆਰੀ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਨ੍ਹਾਂ ਲੋਕਾਂ ਵਿਚ ਮਾਈਕ ਪੋਂਪੀਓ ਵੀ ਸ਼ਾਮਲ ਹਨ। ਚੀਨ ਨੇ ਇਨ੍ਹਾਂ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਚੀਨ ਦੇ ਮੇਨਲੈਂਡ, ਹਾਂਗਕਾਂਗ ਵਿਚ ਵੜਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਨਾਲ ਜੁੜੇ ਕਾਰੋਬਾਰ ਨੂੰ ਵੀ ਹੁਣ ਚੀਨ ਵਿਚ ਕਰਨ ਦੀ ਆਗਿਆ ਨਹੀਂ ਹੈ।
ਜਿਹੜੇ ਲੋਕਾਂ ’ਤੇ ਚੀਨ ਨੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ, ਉਨ੍ਹਾਂ ਵਿਚ ਮਾਈਕ ਪੋਂਪੀਓ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਦੇ ਪੀਟਰ ਕੇ ਨਾਵੇਰੋ, ਰੌਬਰਸ ਸੀ ਓਬਰਾਇਨ, ਡੇਵਿਡ ਆਰ ਸਿਟਲਵੇਲ, ਮੈਥਿਊ ਪੋਟਿੰਗਰ, ਐਲੈਕਸ ਐਮ ਅਜਰ-2, ਕੀਥ ਜੇ ਕਰੈਚ ਅਤੇ ਕੇਲੀ ਡੀ ਕੇ ਕਰਾਫਟ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਇਸ ਲਿਸਟ ਵਿਚ ਜੌਨ ਆਰ ਬੋਲਟਨ ਅਤੇ ਸਟੀਫਨ ਕੇ ਬੈਨਨ ਵੀ ਸ਼ਾਮਲ ਹਨ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਅਮਰੀਕਾ ਵਿਚ ਕੁਝ ਐਂਟੀ ਚਾਇਨਾ ਪੌਲੀਟਿਸ਼ਨ ਹਨ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿਚ ਚੀਨ ਦੇ ਖ਼ਿਲਾਫ਼ ਕੰਮ ਕਰ ਰਹੇ ਹਨ। ਉਹ ਚੀਨ ਦੇ ਹਿਤਾਂ ਦਾ ਖਿਆਲ ਨਹੀਂ ਰਖਦੇ ਹਨ ਅਤੇ ਉਨ੍ਹਾਂ ਦੇ ਕਦਮਾਂ ਨਾਲ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਪੁੱਜਿਆ ਹੈ ਜਿਸ ਨਾਲ ਚੀਨ ਦੇ ਹਿਤਾਂ ਨੂੰ ਠੇਸ ਪੁੱਜੀ ਹੈ। ਇਸ ਕਾਰਨ ਚੀਨ ਦੇ ਲੋਕਾਂ ਨੂੰ ਵੀ ਦੁੱਖ ਪੁੱਜਿਆ ਹੈ ਅਤੇ ਅਮਰੀਕਾ -ਚੀਨ ਦੇ ਰਿਸ਼ਤਿਆਂ ਵਿਚ ਵੀ ਕੁੜਤਣ ਪੈਦਾ ਹੋਈ ਹੈ।