ਟੋਰਾਂਟੋ : ਕੈਨੇਡਾ ਦਾ ਇੰਮੀਗ੍ਰੇਸ਼ਨ ਵਿਭਾਗ ਸਪਾਊਜ਼ ਸਪੌਂਸਰਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਤੈਅ ਟੀਚੇ ਮੁਤਾਬਕ ਕਰਨ ਵਿਚ ਸਫ਼ਲ ਰਿਹਾ ਹੈ ਅਤੇ ਅਕਤੂਬਰ ਤੋਂ ਦਸੰਬਰ ਦਰਮਿਆਨ 16 ਹਜ਼ਾਰ ਅਰਜ਼ੀਆਂ ਦਾ ਨਿਪਟਾਰਾ ਕਰ ਦਿਤਾ ਗਿਆ। ਇਨ੍ਹਾਂ ਵਿਚੋਂ 14, 816 ਪਤੀ/ਪਤਨੀਆਂ ਨੂੰ ਵੀਜ਼ੇ ਮਿਲ ਗਏ ਜਦਕਿ 837 ਨੂੰ ਇਨਕਾਰ ਕਰ ਦਿਤਾ ਗਿਆ। 346 ਜਣਿਆਂ ਨੇ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ। ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਵੱਲੋਂ ਸਪਾਊਜ਼ ਸਪੌਂਸਰਸ਼ਿਪ ਅਰਜ਼ੀਆਂ ਦੇ ਤੇਜ਼ ਨਿਪਟਾਰੇ ਲਈ 66 ਫ਼ੀ ਸਦੀ ਵਾਧੂ ਸਟਾਫ਼ ਤੈਨਾਤ ਕਰਦਿਆਂ ਅਕਤੂਬਰ ਤੋਂ ਦਸੰਬਰ ਤੱਕ 18 ਹਜ਼ਾਰ ਮਾਮਲੇ ਨਿਬੇੜਨ ਦਾ ਟੀਚਾ ਤੈਅ ਕੀਤਾ ਗਿਆ ਸੀ।