ਚੰਡੀਗੜ੍ਹ : ਲੋਹੜੀ ਅਤੇ ਮਕਰ ਸਕ੍ਰਾਂਤੀ ਦੇ ਤਿਉਹਾਰ ਮੌਕੇ ਲੋਕ ਤਿਲ ਤੋਂ ਬਣੀ ਮਠਿਆਈ ਖਾਣਾ ਪਸੰਦ ਕਰਦੇ ਹਨ । ਮਕਰ ਸਕ੍ਰਾਂਤੀ 'ਤੇ ਤਾਂ ਰਾਜਸਥਾਨ ਵਿੱਚ ਤਿਲ ਦੇ ਲੱਡੂ ਬਣਾਏ ਜਾਂਦੇ ਹਨ । ਅੱਜ ਅਸੀ ਤੁਹਾਨੂੰ ਘਰ ਵਿਚ ਹੀ ਸਵਾਦਿਸ਼ਟ ਤਿਲ ਦੀ ਬਰਫੀ ਬਣਾਉਣ ਦੀ ਢੰਗ ਦੱਸਣ ਜਾ ਰਹੇ ਹਾਂ । ਜਿਨੂੰ ਤੁਸੀ ਮਕਰ ਸਕ੍ਰਾਂਤੀ ਜਾਂ ਹੋਰ ਤਿਉਹਾਰਾਂ ਦੇ ਮੌਕੇ ਬਣਾ ਸਕਦੇ ਹੋ ।
ਸਮੱਗਰੀ : ਇੱਕ ਕਟੋਰੀ ਤਿਲ, ਇੱਕ ਕਟੋਰੀ ਗੁੜ ਅਤੇ ਜ਼ਰੂਰਤ ਅਨੁਸਾਰ ਘਿਉ।
ਢੰਗ : ਤਿਲ ਦੀ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਸਾਫ਼ ਕਰ ਸੁਨਹਿਰਾ ਹੋਣ ਤੱਕ ਭੁੰਨ ਲਓ। ਦੂਜੇ ਪਾਸੇ ਇੱਕ ਹੋਰ ਬਰਤਨ ਵਿੱਚ ਅੱਧਾ ਕਪ ਪਾਣੀ ਵਿੱਚ ਗੁੜ ਪਿਘਲਾ ਕੇ ਉਸ ਨੂੰ ਪੱਕਣ ਦਿਓ । ਇਸ ਨੂੰ ਗੁੜ ਦਾ ਬਾਲ ਬਨਣ ਤੱਕ ਪਕਾਓ। ਜਦੋਂ ਇਹ ਬਰਫੀ ਬਣਾਉਣ ਲਈ ਤਿਆਰ ਹੋ ਜਾਵੇ ਤਾਂ ਇਸ ਵਿੱਚ ਭੁੰਨੇ ਤਿਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਇੱਕ ਥਾਲੀ ਵਿੱਚ ਘਿਉ ਲਗਾ ਕੇ ਇਸ ਮਿਸ਼ਰਣ ਨੂੰ ਉਸ ਵਿੱਚ ਪਾ ਕੇ ਠੰਡਾ ਹੋਣ ਦਿਓ । ਬਾਅਦ ਵਿੱਚ ਇਸ ਮਿਸ਼ਰਣ ਨੂੰ ਚਾਕੂ ਦੀ ਸਹਾਇਤਾ ਨਾਲ ਬਰਫੀ ਦੇ ਸ਼ੇਪ ਵਿੱਚ ਕੱਟ ਕੇ ਡੱਬੇ ਵਿੱਚ ਪਾ ਲਓ। ਇਸ ਪ੍ਰਕਾਰ ਤੁਹਾਡੀ ਘਰ ਵਿਚ ਹੀ ਤਿਲ ਦੀ ਸਵਾਦਿਸ਼ਠ ਬਰਫੀ ਬਣ ਕੇ ਤਿਆਰ ਹੋ ਜਾਵੇਗੀ।