ਵਾਸ਼ਿੰਗਟਨ : ਕੈਪਿਟਲ ਬਿਲਡਿੰਗ ਵਿਚ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ ਸਾਈਡ ਟਵਿਟਰ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਅਕਾਊਂਟ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ।
ਟਵਿਟਰ ਨੇ ਕਿਹਾ ਕਿ ਭਵਿੱਖ ਵਿਚ ਹੋਰ ਹਿੰਸਾ ਦਾ ਸ਼ੱਕ ਜਤਾਉਂਦੇ ਹੋਏ ਉਸ ਨੇ ਇਹ ਕਦਮ ਚੁੱਕਿਆ ਹੈ। ਨਿੱਜੀ ਅਕਾਊਂਟ ਬੰਦ ਹੋਣ ਦੇ ਕੁਝ ਦੇਰ ਬਾਅਦ ਹੀ ਟਰੰਪ ਨੇ ਰਾਸ਼ਟਰਪਤੀ ਦੇ ਅਧਿਕਾਰਤ ਅਕਾਊਂਟ ਤੋਂ ਟਵੀਟ ਕੀਤਾ, ਲੇਕਿਨ ਇਸ ਨੂੰ ਕੁੱਝ ਹੀ ਮਿੰਟਾਂ ਵਿਚ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ ਟਵਿਟਰ ਨੇ ਟੀਮ ਟਰੰਪ ਨਾਂ ਦੇ ਇੱਕ ਅਕਾਊਂਟ ਨੂੰ ਵੀ ਬੰਦ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਟਵਿਟਰ ਨੇ ਟਰੰਪ ਦੇ ਅਕਾਊਂਟ ਨੂੰ 12 ਘੰਟੇ ਦੇ ਲਈ ਬਲੌਕ ਕਰ ਦਿੱਤਾ ਸੀ। ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਭਵਿੱਖ ਵਿਚ ਟਰੰਪ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਦੇ ਅਕਾਊਂਟ ਤੋਂ ਪੱਕੇ ਤੌਰ ’ਤੇ ਬਲੌਕ ਕਰ ਦਿੱਤਾ ਜਾਵੇਗਾ।
ਕੈਪਿਟਨ ਭਵਨ ਵਿਚ ਹਿੰਸਾ ਵਾਲੇ ਦਿਨ ਟਵਿਟਰ ਨੇ ਟਰੰਪ ਨੂੰ ਉਹ ਤਿੰਨ ਟਵੀਟ ਵੀ ਡਿਲੀਟ ਕਰਨ ਨੂੰ ਕਿਹਾ ਸੀ ਜਿਨ੍ਹਾਂ ਇਸ ਹਿੰਸਾ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਸੀ। ਟਵਿਟਰ ਨੇ ਟਰੰਪ ਦਾ ਇੱਕ ਵੀਡੀਓ ਵੀ ਹਟਾ ਦਿੱਤਾ ਸੀ। ਜਿਸ ਵਿਚ ਉਹ ਅਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸੀ। ਹਿੰਸਾ ਵਾਲੇ ਦਿਨ ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁਕ ਨੇ ਵੀ ਰਾਸ਼ਟਰਪਤੀ ਟਰੰਪ ਦੇ ਅਕਾਊਟ ’ਤੇ ਅਣਮਿੱਥੇ ਸਮੇਂ ਦੇ ਲਈ ਬੈਨ ਲਗਾ ਦਿਤਾ ਸੀ। ਫੇਸਬੁੱਕ ਦੇ ਪ੍ਰਮੁੱਖ ਜ਼ੁਕਰਬਰਗ ਨੇ ਕਿਹਾ ਸੀ ਕਿ ਇਹ ਫੈਸਲਾ ਅਮਰੀਕਾ ਦੀ ਰਾਜਧਾਨੀ ਵਿਚ ਇਸ ਹਫਤੇ ਹਿੰਸਾ ਨੂੰ ਬੜਾਵਾ ਦੇਣ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਲਿਆ ਗਿਆ ਹੈ। ਇਸ ਤੋਂ ਪਹਿਲਾਂ ਟਵਿਟਰ ਅਤੇ Îਇੰਸਟਾਗਰਾਮ ਨੇ ਵੀ ਅਪਣੇ ਅਪਣੇ ਪਲੇਟਫਾਰਮ ’ਤੇ ਟਰੰਪ ਦੇ ਅਕਾਊਂਟ ਬੰਦ ਕਰ ਦਿੱਤੇ ਸੀ।