Friday, November 22, 2024
 

ਹਰਿਆਣਾ

STF ਨੇ 105 ਮੋਸਟ ਵਾੰਟੇਡ ਅਤੇ 22 ਹੋਰ ਬਦਮਾਸ਼ ਗਿਰਫ਼ਤਾਰ ਕੀਤੇ

January 03, 2021 11:45 PM
ਚੰਡੀਗੜ੍ਹ :  ਹਰਿਆਣਾ ਪੁਲਿਸ ਦੀ ਸੰਗਠਤ ਅਪਰਾਧ ਨਾਲ ਨਜਿਠਣ ਲਈ ਗਠਤ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਸਾਲ 2020 ਦੌਰਾਨ 105 ਮੋਸਟ ਵਾਂਟੇਡ ਅਪਰਾਧੀਆਂ ਅਤੇ 22 ਹੋਰ ਇਨਾਮੀ ਬਦਮਾਸ਼ਾਂ ਨੂੰ ਗਿਰਫਤਾਰ ਕੀਤਾ। ਨਾਲ ਹੀ ਭਾਰੀ ਗਿਣਤੀ ਵਿਚ ਨਾਜਾਇਜ ਹਥਿਆਰ ਤੇ ਨਸ਼ੀਲਾ ਪਦਾਰਥ ਜਬਤ ਕਰਕੇ  ਅਜਿਹੇ  ਅਵੈਧ ਧੰਧਿਆਂ ਵਿਚ ਲੱਗੇ ਲੋਕਾਂ 'ਤੇ ਵੀ ਨਕੇਲ ਕੱਸਣ ਵਿਚ ਸਫਲਤਾ ਹਾਸਲ ਕੀਤੀ ਹੈ।
ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ (ਡੀਜੀਪੀ) ਮਨੋਜ ਯਾਦਵ ਨੇ ਅੱਜ ਇੱਥੇ ਖੁਲਾਸਾ ਕਰਦੇ ਹੋਏ ਦਸਿਆ ਕਿ ਐਸਟੀਐਫ ਨੇ ਪੂਰੇ ਸਾਲ ਅਪਰਾਧਿਕ ਤੱਤਾਂ ਅਤੇ ਸੰਗਠਤ ਗਿਰੋਹ 'ਤੇ ਵੱਡੇ ਪੈਮਾਨੇ 'ਤੇ ਕਾਰਵਾਈ ਕੀਤੀ ਹੈ। ਗਿਰਫਤਾਰ ਕੀਤੇ ਗਏ 22 ਇਨਾਮੀ ਬਦਮਾਸ਼ਾਂ 'ਤੇ 10, 000 ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਤਕ ਦਾ ਇਨਾਮ ਰੱਖਿਆ ਹੋਇਆ ਸੀ। ਡੀਜੀਪੀ ਨੇ ਅਪਰਾਧ 'ਤੇ ਲਗਾਮ ਲਗਾਉਣ ਲਈ ਐਸਟੀਐਫ ਜੀਫ ਅਮਿਤਾਭ ਸਿੰਘ ਢਿੱਲੋ, ਡੀਆਈਜੀ ਐਸਟੀਐਫ ਸਤੀਸ਼ ਬਾਲਨ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ।
ਅਪਰਾਧ ਜਗਤ ਦੇ ਕੁੱਝ ਕੁਖਿਆਤ ਨਾਮੀ ਅਪਰਾਧੀਆਂ ਦਾ ਖੁਲਾਸਾ ਕਰਦੇ ਹੋਏ ਡੀਜੀਪੀ ਨੇ ਦਸਿਆ ਕਿ ਸਾਲ 2020 ਵਿਚ ਐਸਟੀਐਫ ਨੇ ਕੁਖਿਆਤ ਅਪਰਾਧੀਆਂ ਤੇ ਸੰਗਠਤ ਗਿਰੋਹ 'ਤੇ ਵੱਡੇ ਪੈਮਾਨੇ 'ਤੇ ਕਾਰਵਾਈ ਕਰਦੇ ਹੋਏ ਰਾਜੂ ਬਸੋਦੀ, ਰਾਜੇਸ਼ ਰਕਬਰ, ਅਸ਼ੋਕ ਉਰਫ ਸੋਕੀ, ਇਮਰਾਨ, ਸੋਹਿਤ ਰੈਂਚੋ, ਮਨੀਸ਼ ਬਾਬਾ ਅਤੇ ਵਿੱਕੀ ਗਰਗ ਵਰਗੇ ਮੋਸਟ ਵਾਂਟੇਡ ਅਤੇ ਇਨਾਮੀ ਅਪਰਾਧੀਆਂ ਨੂੰ ਗਿਰਫਤਾਰ ਕੀਤਾ। ਇਕੱਲੇ ਹਰਿਆਣਾ ਪੁਲਿਸ ਵੱਲੋਂ ਇਨ੍ਹਾਂ ਦੀ ਗਿਰਫਤਾਰੀ 'ਤੇ 10 ਲੱਖ ਰੁਪਏ ਤੋਂ ਵੱਧ ਦਾ ਇਨਾਮ ਸੀ। ਗਿਰਫਤਾਰ ਅਪਰਾਧੀਆਂ ਵਿੱਚੋਂ ਬਸੋਦੀ ਹੱਤਿਆ, ਹੱਤਿਆ ਦੇ ਯਤਨ, ਜਬਰਨ ਵਸੂਲੀ, ਡਕੈਤੀ ਆਦਿ ਦੇ 30 ਤੋਂ ਵੱਧ ਮਾਮਲਿਆਂ ਵਿਚ ਕਰਾਰ ਦੋਸ਼ੀ ਸੀ, ਜੋ ਥਾਈਲੈਂਡ ਤੋਂ ਆਪਣੇ ਗਿਰੋਹ ਦਾ ਸੰਚਾਲਨ ਕਰ ਰਿਹਾ ਸੀ।
ਉਨ੍ਹਾਂ ਨੇ ਦਸਿਆ ਕਿ ਐਸਟੀਐਫ ਦੇ ਲਗਾਤਾਰ ਡਰ ਤੇ ਦਬਾਅ ਕਾਰਣ ਜਿਆਦਾਤਰ ਕੁਖਿਆਤ ਅਤੇ ਖੁੰਖਾਰ ਅਪਰਾਧੀ ਹਰਿਆਣਾ ਨੂੰ ਛੱਡ ਕੇ ਜਾ ਰਹੇ ਹਨ। ਡੀਜੀਪੀ ਨੇ ਦਸਿਆ ਕਿ ਐਸਟੀਐਫ ਨੇ ਸਾਲ 2020 ਵਿਚ ਡਰੱਗ ਪੈਡਲਰਾਂ ਦੇ ਨੈਟਵਰਕ ਨੂੰ ਤੋੜਦੇ ਹੋਏ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਦੌਰਾਨ ਪੁਲਿਸ ਭਾਰਤੀ ਗਿਣਤੀ ਵਿਚ ਨਸ਼ੀਲੇ ਪਦਾਰਥ ਜਬਤ ਕਰ 162 ਅਪਰਾਧੀਆਂ ਨੂੰ ਗਿਰਫਤਾਰ ਕੀਤਾ ਹੈ।
ਨਸ਼ੀਲੇ ਪਦਾਰਥ ਬਰਾਮਦਗੀ ਦੀ ਜਾਣਕਾਰੀ ਦਿੰਦੇ ਹੋੋਏ ਡੀਜੀਪੀ ਨੇ ਕਿਹਾ ਕਿ ਫੜੇ ਗਏ ਦੋਸ਼ੀਆਂ ਤੋਂ 9 ਕਿਲੋ 100 ਗ੍ਰਾਮ ਹੇਰੋਇਨ, 52 ਕਿਲੋ 384 ਗ੍ਰਾਮ ਅਫੀਮ, 60 ਕਿਲੋ 200 ਗ੍ਰਾਮ ਚਰਸ, 4141 ਕਿਲੋ ਤੋਂ ਵੱਧ ਚੁਰਾ ਪੋਸਤ, 1 ਕਿਲੋ 259 ਗ੍ਰਾਮ ਸਮੈਕ, 2371 ਕਿਲੋਗ੍ਰਾਮ ਗਾਂਜਾ ਤੇ ਗਾਂਜਾ ਪੱਤੀ, ਨਸ਼ੀਲੀ ਦਵਾਈਆਂ ਦੇ 537 ਇੰਜੈਕਸ਼ਨ, 1 ਲੱਖ 49 ਹਜਾਰ ਤੋਂ ਵੱਧ ਨਸ਼ੀਲੀ ਗੋਲੀਆਂ ਅਤੇ 5839 ਸ਼ਰਾਬ ਦੀ ਪੇਟੀਆਂ ਜਬਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਪੁਲਿਸ ਨੇ ਆਰਮ ਐਕਟ ਦੇ ਤਹਿਤ 77 ਦੋਸ਼ੀਆਂ ਨੂੰ ਗਿਰਫਤਾਰ ਕਰ ਉਨ੍ਹਾਂ ਦੇ ਕਬਜੇ ਤੋਂ 81 ਅਵੈਧ ਪਿਸਤੌਲ ਤੇ ਰਿਵਾਲਵਰ ਅਤੇ 320 ਕਾਰਤੂਸ ਬਰਾਮਦ ਕੀਤੇ ਹਨ।
ਉਨ੍ਹਾਂ ਨੇ ਕਿਹਾ ਕਿ ਐਸਟੀਐਫ ਨੇ ਕਈ ਅਜਿਹੇ ਮੋਸਟਵਾਂਟੇਡ ਤੇ ਹੋਰ ਅਪਰਾਧੀਆਂ ਦੀ ਵੀ ਪਹਿਚਾਣ ਕੀਤੀ ਹੈ ਜੋ ਹਰਿਆਣਾ ਸਮੇਤ ਦਿੱਲੀ, ਰਾਜਸਤਾਨ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਗੁਆਂਢੀ ਸੂਬਿਆਂ ਵਿਚ ਆਪਣੀ ਅਪਰਾਧਿਕ ਗਤੀਵਿਧੀਆਂ ਨੂੰ ਫੈਲਾਉਣ  ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਅਜਿਹੇ ਅਪਰਾਧੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਪਰਾਧੀ ਜਾਂ ਤਾਂ ਮੁੱਖ ਧਾਰਾ ਵਿਚ ਸ਼ਾਮਿਲ ਹੋ ਜਾਣ ਨਹੀਂ ਤਾਂ ਸੂਬੇ ਛੱਡ ਕੇ ਚੱਲੇ ਜਾਣ।
 

Have something to say? Post your comment

 
 
 
 
 
Subscribe