Friday, November 22, 2024
 

ਹਰਿਆਣਾ

ਹਰਿਆਣਾ : ਨੌਜੁਆਨਾਂ ਲਈ ਖੋਲ੍ਹੇ ਜਾਣਗੇ 2000 ਰਿਟੇਲ ਆਊਟਲੇਟ 😀

January 03, 2021 09:29 AM
ਚੰਡੀਗੜ੍ਹ : ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਰਾਜ ਦੇ ਨੌਜੁਆਨਾਂ ਵਿਚ ਉਦਮਸ਼ੀਲਤਾ ਦੇ ਗੁਣਾਂ ਨੂੰ ਨਿਖਾਰਣ ਲਈ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਰਿਟੇਲ ਆਊਟਲੇਟ ਖੋਲ੍ਹੇ ਜਾਣਗੇ। ਇਸ ਯੋੋਜਨਾ ਦੇ ਤਹਿਤ ਸੂਬੇ ਵਿਚ ਪੇਂਡੂ ਖੇਤਰਾਂ ਵਿਚ 1500 ਅਤੇ ਸ਼ਹਿਰੀ ਖੇਤਰਾਂ ਵਿਚ 500 ਰਿਟੇਲ ਆਊਟਲੇਟ ਖੋਲ੍ਹੇ ਜਾਣਗੇ।
ਇਕ ਬਿਆਨ ਵਿਚ ਉਨ੍ਹਾਂ ਦੱਸਿਆ  ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਫਰਵਰੀ ਮਹੀਨੇ ਵਿਚ ਰਿਟੇਲ ਅਕਸਪੇਂਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ, ਮਹਿਲਾ ਸਸ਼ਕਤੀਕਰਣ ਨੂੰ ਪ੍ਰੋਤਸਾਹਨ ਦੇਣ ਅਤੇ ਨੌਜੁਆਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਇਸ ਯੋਜਨਾ ਦੇ ਤਹਿਤ ਫ੍ਰੈਂਚਾਇਜੀ ਪਾਲਿਸੀ ਵਿਚ ਪ੍ਰਵਧਾਨ ਵੀ ਕੀਤਾ ਜਾਵੇਗਾ।
ਸਹਿਕਾਰਤਾ ਮੰਤਰੀ ਨੇ ਦਸਿਆ ਕਿ ਇੰਨ੍ਹਾਂ ਰਿਟੇਲ ਆਊਟਲੇਟ ਵਿਚ ਰੋਜਮਰਾ ਦੇ ਉਤਪਾਦ ਤੇ ਖੁਰਾਕ ਪਦਾਰਥ ਰੱਖੇ ਜਾਣਗੇ। ਇੰਨ੍ਹਾਂ ਆਊਟਲੇਟ ਵਿਚ 30 ਫੀਸਦੀ ਉਤਪਾਦ ਸਹਿਕਾਰੀ  ਅਦਾਰਿਆਂ ਜਿਵੇਂ ਹੈਫੇਡ, ਵੀਟਾ, ਅਮੂਲ, ਨੈਫੇਡ, ਖਾਦੀ ਬੋਰਡ, ਸਵੈ ਸਹਾਇਤਾ ਸਮੂਹ ਅਤੇ ਕਿਸਾਨ ਉਤਪਾਦਕ ਸੰਗਠਨ ਆਦਿ ਵੀ ਉਪਲੱਬਧ ਹੋਣਗੇ। ਇਸ ਤੋਂ ਇਲਾਵਾ, 30 ਫੀਸਦੀ ਉਤਪਾਦ ਹਰਿਆਣਾ ਤੇ ਨੇੜਲੇ ਖੇਤਰ ਦੇ ਛੋਟੇ , ਦਰਮਿਆਨੇ ਅਤੇ ਬਿਲਕੁਲ ਛੋਟੇ  ਉਦਯੋਗਾਂ ਵੱਲੋਂ ਤਿਆਰ ਉਤਪਾਦ ਰੱਖੇ ਜਾਣਗੇ। ਨਾਲ ਹੀ, 40 ਫੀਸਦੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਪ੍ਰਾਪਤ ਬ੍ਰਾਂਡ ਵੀ ਉਤਪਾਦ ਹੋਣਗੇ। ਮੰਤਰੀ ਨੇ ਕਿਹਾ ਕਿ ਹੈਫੇਡ ਦੇ ਸਾਰੇ ਰਿਟੇਲ ਸੇਲ ਆਊਟਲੇਟ ਹੁਣ ਪੂਰੇ ਹਫਤੇ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤਕ ਖੋਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਹੈਫੇਡ ਨੇ 29 ਵਿਕਰੀ ਕੇਂਦਰਾਂ ਸਮੇਤ ਭਵਿੱਖ ਵਿਚ ਪ੍ਰਸਤਾਵਿਤ ਹੈਫੇਡ ਬਾਜਾਰ ਆਊਟਲੇਟਾਂ ਵਿਚ ਵੀ ਕੰਪਿਊਟਰਕਰਣ ਪ੍ਰਣਾਲੀ ਸ਼ੁਰੂਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਹੈਫੇਡ ਬਾਜਾਰ ਯੋਜਨਾ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ।
 

Have something to say? Post your comment

 
 
 
 
 
Subscribe