ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਸੂਬਾ ਕੈਬਿਨੇਟ ਦੀ ਮੀਟਿੰਗ ਵਿਚ ਰੀਜਨਲ ਰੈਪਿਡ ਟਰਾਂਸਪੋਰਟ ਸਿਸਟਮ ਦੇ ਦਿੱਲੀ ਪਾਣੀਪਤ ਕੋਰੀਡੋਰ ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦਿੱਤੀ।
ਦੱਸ ਦਈਏ ਕਿ ਆਰਆਰਟੀਐਸ ਦੇ ਦਿੱਲੀ-ਪਾਣੀਪਤ ਕੋਰੀਡੋਰ ਦੀ ਕੁੱਲ ਲੰਬਾਈ 103.02 ਕਿਲੋਮੀਟਰ ਹੈ ਅਤੇ ਇਸ ਵਿਚ ਦਿੱਲੀ ਵਿਚ 6 ਅਤੇ ਹਰਿਆਣਾ ਵਿਚ 11 ਸਟੇਸ਼ਨਾਂ ਸਮੇਤ ਕੁੱਲ ਕੁਲ 17 ਸਟੇਸ਼ਨ ਹੋਣਗੇ। ਆਰਆਰਟੀਐਸ ਦਾ ਨਿਰਮਾਣ ਤੇ ਕਮਿਸ਼ਨਿੰਗ ਦੋ ਪੜਾਵਾਂ ਵਿਚ ਕੀਤੀ ਜਾਵੇਗੀ, ਇੰਨ੍ਹਾਂ ਵਿਚ ਸਰਾਏ ਕਾਲੇਖਾਂ ਤੋਂ ਮੂਰਥਨ ਡਿਪੋ ਸਮੇਤ ਮੂਰਥਲ (58.28 ਕਿਲੋਮੀਟਰ) ਤਕ ਅਤੇ ਮੂਰਥਨ ਤੋਂ ਪਾਣੀਪਤ ਡਿਪੋ ਸਮੇਤ ਪਾਣੀਪਤ (44.74 ਕਿਲੋਮੀਟਰ) ਤਕ।