ਚੰਡੀਗੜ੍ਹ : ਹਰਿਆਣਾ ਰਾਜ ਵਿਜੀਲੈਂਸ ਬਿਊਰੋ ਵੱਲੋਂ ਨਵੰਬਰ, 2020 ਦੌਰਾਨ 5 ਜਾਂਚਾਂ ਦਰਜ ਕੀਤੀਆਂ ਗਈਆਂ ਅਤੇ 7 ਜਾਂਚਾ ਪੂਰ ਕਰ ਸਰਕਾਰ ਨੂੰ ਰਿਪੋਰਟ ਭੇਜੀ ਗਈ। ਪੂਰੀਆਂ ਕੀਤੀਆਂ ਗਈਆਂ 7 ਜਾਂਚਾਂ ਵਿੱਚੋਂ 4 ਜਾਂਚਾਂ ਵਿੱਚ ਦੋਸ਼ ਸਿੱਧ ਹੋਏ ਹਨ, ਜਿਨ੍ਹਾਂ ਵਿੱਚ ਬਿਊਰੋ ਨੇ 6 ਗਜਟਿਡ ਅਧਿਕਾਰੀਆਂ ਅਤੇ 2 ਨਾਨ-ਗਜਟਿਡ ਅਧਿਕਾਰੀਆਂ ਦੇ ਖ਼ਿਲਾਫ਼ ਵਿਭਾਗ ਦੀ ਕਾਰਵਾਈ ਕਰਨ ਅਤੇ ਇੱਕ ਨਾਨ-ਗਜਟਿਡ ਅਧਿਕਾਰੀ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ।
ਬਿਊਰੋ ਦੇ ਇੱਕ ਬੁਲਾਰੇ ਅਨੁਸਾਰ, ਤਿੰਨ ਜਾਂਚਾਂ ਵਿੱਚ ਬਿਊਰੋ ਨੇ 5 ਗਜਟਿਡ ਅਧਿਕਾਰੀਆਂ ਤੇ 2 ਨਾਲ-ਗਜਟਿਡ ਅਧਿਕਾਰੀਆਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ ਅਤੇ ਇਕ ਪ੍ਰਾਈਵੇਟ ਵਿਅਕਤੀ ਤੋਂ 2, 34, 398 ਰੁਪਏ ਦੀ ਰਕਮ ਵਸੂਲਣ ਦੀ ਸਿਫਾਰਿਸ਼ ਕੀਤੀ ਹੈ। ਇਸ ਤੋਂ ਇਲਾਵਾ, ਚੌਥੀ ਜਾਂਚ ਵਿੱਚ, ਇੱਕ ਨਾਨ-ਗਜਟਿਡ ਅਧਿਕਾਰੀ ਦੇ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਅਤੇ ਇਕ ਗਜਟਿਡ ਅਧਿਕਾਰੀ ਦੇ ਖਿਲਾਫ ਵਿਭਾਗ ਦੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ।
ਬੁਲਾਰੇ ਨੇ ਦਸਿਆ ਕਿ ਬਿਊਰੋ ਵੱਲੋਂ 2 ਵਿਸ਼ੇਸ਼ ਚੈਕਿੰਗ ਤੇ ਤਕਨੀਕੀ ਰਿਪੋਰਟ ਸਰਕਾਰ ਨੂੰ ਭੈਜੀ ਗਈ ਜਿਨ੍ਹਾਂ ਵਿੱਚ ਬਿਊਰੋ ਨੇ 3 ਗਜਟਿਡ ਅਧਿਕਾਰੀਆਂ ਤੇ 2 ਨਾਲ-ਗਜਟਿਡ ਅਧਿਕਾਰੀਆਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। ਨਾਲ ਹੀ, ਸਬੰਧਿਤ ਠੇਕੇਦਾਰ ਤੋਂ 1, 02, 600 ਰੁਪਏ ਦੀ ਰਕਮ ਵਸੂਲਣ ਦੀ ਵੀ ਸਿਫਾਰਿਸ਼ ਕੀਤੀ ਹੈ।