ਸੋਨੀਪਤ : ਹਰਿਆਣਾ ਪੁਲਿਸ ਨੇ ਅਪਰਾਧੀਆਂ ਨੂੰ ਫੜਣ ਦੀ ਕਾਰਵਾਈ ਦੇ ਤਹਿਤ ਜਿਲਾ ਸੋਨੀਪਤ ਤੋਂ 25, 000 ਰੁਪਏ ਦੀ ਇਨਾਮੀ ਤੇ ਮੋਸਟ ਵਾਂਡੇਟ ਬਦਮਾਸ਼ ਨਾਲ ਮੁਕਾਬਲੇ ਤੋਂ ਬਾਅਦ ਉਸ ਦੇ ਦੋ ਸਾਥੀਆਂ ਨਾਲ ਕਾਬੂ ਕੀਤਾ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਨੇ ਉਨਾਂ ਦੇ ਕਬਜੇ ਤੋਂ ਚਾਰ ਨਾਜਾਇਜ ਪਿਸਤੌਲ, 13 ਕਾਰਤੂਸ ਅਤੇ ਇਕ ਬਾਇਕ ਵੀ ਬਰਾਮਦ ਕੀਤੀ ਹੈ| ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਰੋਹਤਕ ਦੇ ਮੋਖਰਾ ਵਾਸੀ ਮੋਸਟ ਵਾਂਟੇਡ ਸੋਹਿਤ ਉਰਫ ਰੈਂਚੋ, ਰਾਹੁਲ ਉਰਫ ਕਾਲਾ ਅਤੇ ਰਾਹੁਲ ਉਰਫ ਬਿਜੇਂਦਰ ਵੱਜੋਂ ਹੋਈ|ਰੋਹਤਕ ਪੁਲਿਸ ਨੇ ਸੋਹਿਤ ਦੀ ਗ੍ਰਿਫਤਾਰੀ 'ਤੇ 25, 000 ਰੁਪਏ ਦਾ ਇਨਾਮ ਐਲਾਨ ਕੀਤਾ ਸੀ|
ਗੁਪਤ ਸੂਚਨਾ ਤੋਂ ਬਾਅਦ ਜਦੋਂ ਐਸਟੀਐਫ ਗੁਰੂਗ੍ਰਾਮ ਅਤੇ ਸੋਨੀਪਤ ਪੁਲਿਸ ਦੀ ਸਾਂਝੀ ਟੀਮ ਨੇ ਤਿੰਨਾਂ ਨੂੰ ਫੜਣ ਦਾ ਯਤਨ ਕੀਤਾ ਤਾਂ ਉਨਾਂ ਨੇ ਪੁਲਿਸ 'ਤੇ ਗੋਲਿਆਂ ਚਲਾ ਦਿੱਤੀ|ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿਚ ਸੋਹਿਤ ਅਤੇ ਰਾਹੁਲ ਉਰਫ ਕਾਲਾ ਦੇ ਪੈਰ ਵਿਚ ਗੋਲੀ ਲਗਣ ਨਾਲ ਦੋਵੇਂ ਫੱਟੜ ਹੋ ਗਏ|
ਪੁਲਿਸ ਟੀਮ ਵੰਲੋਂ ਤਿੰਨਾਂ ਨੂੰ ਸੋਨੀਪਤ ਦੇ ਜਿਮਖਾਨਾ ਕਲਬ ਰੋਡ ਏਰਿਆ ਤੋਂ ਕਾਬੂ ਕੀਤਾ ਗਿਆ| ਦੋਵੇਂ ਫੱਟੜ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਦੋਂ ਕਿ ਤੀਜੇ ਨੂੰ ਹਿਰਾਸਤ ਵਿਚ ਲਿਆ ਗਿਆ|
ਸ਼ੁਰੂਆਤੀ ਜਾਂਚ ਤੋਂ ਪਤਾ ਚਲਿਆ ਹੈ ਕਿ ਤਿੰਨੋਂ ਬਦਮਾਸ਼ ਭਿਵਾਨੀ ਅਤੇ ਰੋਹਤਕ ਜਿਲਿਆਂ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿਚ ਦਰਜ ਅੱਧਾ ਦਰਜ ਤੋਂ ਵੱਧ ਅਪਰਾਧੀਕ ਮਾਮਲਿਆਂ ਵਿਚ ਵਾਂਟੇਡ ਸਨ| ਦੋਸ਼ੀਆਂ ਨੂੰ ਰਿਮਾਂਡ 'ਤੇ ਲੈਣ ਤੋਂ ਬਾਅਦ ਹੋਰ ਜਾਣਕਾਰੀ ਜੁੱਟਾ ਕੇ ਕਾਰਵਾਈ ਕੀਤੀ ਜਾਵੇਗੀ|