ਕੈਥਲ : ਹਰਿਆਣਾ ਪੁਲਿਸ ਨੇ ਜਿਲਾ ਕੈਥਲ ਵਿਚ ਇਕ ਸੰਭਾਵਿਤ ਲੁੱਟ ਨੂੰ ਨਾਕਾਮ ਕਰਦੇ ਹੋਏ ਪੈਟ੍ਰੋਲ ਪੰਪ 'ਤੇ ਡਕੈਤੀ ਦੀ ਸਾਜਿਸ਼ ਰਚ ਰਹੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੇ ਕਬਜੇ 'ਚੋਂ ਨਾਜਾਇਜ ਪਿਸਤੌਲ, 51 ਕਾਰਤੂਸ ਅਤੇ ਦੋ ਬਾਇਕ ਵੀ ਬਰਾਮਦ ਕੀਤੀ ਗਈ| ਗ੍ਰਿਫਤਾਰ ਦੋਸ਼ੀਆਂ 'ਤੇ ਕਰੀਬ ਇਕ ਦਰਜਨ ਛੋਟ ਤੇ ਖਤਰਨਾਕ ਅਪਰਾਧਾ ਦੇ ਮਾਮਲੇ ਦਰਜ ਹਨ| ਉਹ ਆਪਣੇ ਨਾਜਾਇਜ ਖਰਚਿਆਂ ਨੂੰ ਪੂਰਾ ਕਰਨ ਲਈ ਪੈਟ੍ਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਸਨ|
ਦੋਸ਼ੀਆਂ 'ਤੇ ਹਤਿਆ, ਕਾਤਿਲਾਲਾ ਹਮਲਾ, ਫਿਰੌਤੀ ਮੰਗਨਾ, ਜਾਨ ਦੀ ਮਰਨ ਦੀ ਧਮਕੀ ਅਤੇ ਜਬਰਨ ਛੀਣਨਾ ਵਰਗੇ 11 ਮਾਮਲਿਆਂ ਹਰਿਆਣਾ ਅਤੇ ਪੰਜਾਬ ਵਿਚ ਪਹਿਲਾਂ ਤੋਂ ਹੀ ਦਰਜ ਹੈ| ਉਨਾਂ ਦੀ ਗ੍ਰਿਫਤਾਰੀ ਨਾਲ ਹਤਿਆ ਅਤੇ ਕਾਤਿਲਾਨਾ ਹਮਲੇ ਦੀ ਦੋ ਅਣਸੁਲਝੇ ਮਾਮਲਿਆਂ ਨੂੰ ਵੀ ਸੁਲਝਾਇਆ ਗਿਆ ਹੈ|
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਬਾਤਾ ਵਾਸੀ ਰਾਜੇਸ਼ ਉਰਫ ਰਾਜੂ ਜਿਲਾ ਪਟਿਆਲਾ ਦੇ ਬਲਵਿੰਦਰ ਉਰਫ ਕੈਰਾ, ਕਲਾਇਤ ਦੇ ਵੀਰੇਂਦਰ ਅਤੇ ਰਾਕੇਸ਼ ਉਰਫ ਕਾਕਾ ਅਤੇ ਦਨੌਦਾ ਖੁਰਦ ਵਾਸੀ ਮੀਨੂ ਵੱਜੋਂ ਹੋਈ| ਸਾਰੇ ਦੋਸ਼ੀ ਬਿੰਨੀ ਕਲਾਇਤ ਗੈਂਗ ਦੇ ਦੱਸੇ ਗਏ ਹਨ ਅਤੇ ਦੋਸ਼ੀ ਬਿੰਨੀ ਪਹਿਲਾਂ ਤੋਂ ਹੀ ਹਤਿਆ ਦਾ ਮਾਮਲੇ ਵਿਚ ਨਿਆਂਇਕ ਹਿਰਾਸਤ ਵਿਚ ਹੈ|
ਪੁਲਿਸ ਨੇ ਪੰਜਾਂ ਖਿਲਾਫ ਆਈਪੀਸੀ ਦੇ ਪ੍ਰਵਧਾਨਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ| ਉਨਾਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਉਨਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ| ਮਾਮਲੇ ਦੀ ਅੱਗੇ ਦੀ ਜਾਂਚ ਚਲ ਰਹੀ ਹੈ|