ਹਰਿਆਣਾ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ 15 ਜਨਵਰੀ, 2021 ਤਕ ਸਾਰੇ ਜਿਲਿਆਂ ਦੇ ਸ਼ਰਾਬ ਵਿਕਰੇਤਾਵਾਂ ਦੇ ਸੈਲ ਕੇਂਦਰਾਂ 'ਤੇ ਇਲੈਕਟ੍ਰੋਨਿਕ ਢੰਗ ਨਾਲ ਵਿਕਰੀ ਰਸੀਦ ਕੱਟਿਆ ਜਾਣਾ ਯਕੀਨੀ ਕੀਤਾ ਜਾਵੇ| ਇਸ ਨਾਲ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਦੀ ਵਿਕਰੀ ਨੂੰ ਰੋਕਿਆ ਜਾ ਸਕੇਗਾ ਅਤੇ ਨਿਗਰਾਨੀ ਸਹੀ ਢੰਗ ਨਾਲ ਕੀਤੀ ਜਾ ਸਕੇਗੀ|
ਸ੍ਰੀ ਦੁਸ਼ਯੰਤ ਚੌਟਾਲਾ ਅੱਜ ਇੱਥੇ ਸਾਰੇ ਜਿਲਿਆਂ ਦੇ ਆਬਕਾਰੀ ਤੇ ਕਰਾਧਾਨ ਕਮਿਸ਼ਨਰਾਂ ਨਾਲ ਲਾਈਸੈਂਸ ਫੀਸ ਦੇ ਸਬੰਧ ਵਿਚ ਵੀਡਿਓ ਕਾਨਫਰੈਂਸਿੰਗ ਰਾਹੀਂ ਸਮੀਖਿਆ ਮੀਟਿੰਗ ਕਰ ਰਹੇ ਸਨ| ਮੀਟਿੰਗ ਵਿਚ ਆਬਕਾਰੀ ਤੇ ਕਰਾਧਾਨ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ ਤੇ ਆਬਕਾਰੀ ਤੇ ਕਰਾਧਾਨ ਕਮਿਸ਼ਨਰ ਸ਼ੇਖਰ ਵਿਦਿਆਰਥੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਿਰ ਸਨ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਵਿਚ ਕਿਧਰੇ ਵੀ ਬਿਨਾਂ ਇਜਾਜਤ ਦੇ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਆਬਕਾਰੀ ਅਧਿਕਾਰੀ ਸਮੇਂ-ਸਮੇਂ 'ਤੇ ਛਾਪੇਮਾਰੀ ਕਰਨ| ਰਿਕਵਰੀ ਵਿਚ ਦੇਰੀ ਹੋਣ ਵਾਲੇ ਮਾਮਲਿਆਂ ਵਿਚ ਪੈਨਲਟੀ ਲਗਾਉਣ ਦਾ ਆਦੇਸ਼ ਦਿੰਦੇ ਹੋਏ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਮਾਮਲੇ ਜਿੱਥੇ ਰਿਕਵਰੀ ਬਕਾਇਆ ਹੈ ਅਤੇ ਉਨਾਂ ਦੀ ਸੰਪਤੀ ਅਚੈਟ ਹੈ, ਉਸ ਸੰਪਤੀ ਤੋਂ ਬਕਾਇਆ ਦੀ ਰਿਕਵਰੀ ਕਰਨ ਦੀ ਕਾਰਵਾਈ ਕਰਨ|
ਉਨਾਂ ਨੇ ਆਬਕਾਰੀ ਅਧਿਕਾਰੀਆਂ ਨੂੰ ਅਗਲੇ ਦੋ ਤਿਮਾਹੀ ਦੇ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਲਈ ਹੋਰ ਮਿਹਨਤ ਕਰਨ ਦੇ ਆਦੇਸ਼ ਦਿੱਤੇ| ਉਨਾਂ ਕਿਹਾ ਕਿ ਹੋਟਲ, ਰੈਸਟਾਰੈਂਟ ਅਤੇ ਬੈਂਕਵਟ ਹਾਲ ਆਦਿ ਥਾਂਵਾਂ 'ਤੇ ਬਿਨਾਂ ਲਾਈਸੈਂਸ ਫੀਸ ਜਮਾਂ ਕਰਵਾਏ ਸ਼ਰਾਬ ਨਾ ਪਰੋਸੀ ਜਾਣਾ ਯਕੀਨੀ ਕਰਨ, ਤਾਂ ਜੋ ਸੂਬੇ ਨੂੰ ਮਾਲੀਆ ਦਾ ਨੁਕਸਾਨ ਨਾ ਹੋਵੇ| ਉਨਾਂ ਨੇ ਇਕ ਦਿਨ ਲਈ ਦਿੱਤੇ ਜਾਣ ਵਾਲੇ ਲਾਈਸੈਂਸ ਦੀ ਵੀ ਜਾਂਚ ਕਰਨ ਅਤੇ ਲਾਈਸੈਂਸ ਲਈ ਬਿਨਾਂ ਸ਼ਰਾਬ ਪਰੋਸਣ ਵਾਲਿਆਂ 'ਤੇ ਕਾਰਵਾJਾਂੀ ਕਰਨ ਨੂੰ ਕਿਹਾ|
ਉਨਾਂ ਕਿਹਾ ਕਿ ਰਾਜ ਵਿਚ ਨਾਜਾਇਜ ਢੰਗ ਨਾਲ ਸ਼ਰਾਬ ਦੀ ਵਿਕਰੀ ਰੋਕਣ ਨਾਲ ਮਾਲੀਆ ਵਿਚ ਚੰਗਾ ਵਾਧਾ ਹੋਇਆ ਹੈ| ਕੋਵਿਡ 19 ਮਹਮਾਰੀ ਬਾਵਜੂਦ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਦੀ ਵਿਕਰ ਨੂੰ ਰੋਕਣ ਅਤੇ ਆਬਕਾਰੀ ਮਾਲੀਆ ਵਿਚ ਵਾਧੇ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ| ਸ੍ਰੀ ਚੌਟਾਲਾ ਨੇ ਕਿਹਾ ਕਿ ਮੌਜ਼ੂਦਾ ਆਬਕਾਰੀ ਸਾਲ ਦੀ ਪਹਿਲੇ ਛੇ ਮਹੀਨੇ ਵਿਚ ਆਬਕਾਰੀ ਵਿਭਾਗ ਨੇ ਬੀਤੇ ਸਾਲ ਦੇ ਮੁਕਾਬਲੇ ਲਗਪਗ 660 ਕਰੋੜ ਰੁਪਏ ਵੱਧ ਮਾਲੀਆ ਇੱਕਠਾ ਕੀਤਾ ਹੈ| ਉਨਾਂ ਕਿਹਾ ਕਿ ਸਾਲ 2020-21 ਦੀ ਆਬਕਾਰੀ ਵਿਭਾਗ ਦੀ ਨੀਤੀ ਵਿਚ ਰੱਖੇ ਗਏ 7500 ਕਰੋੜ ਰੁਪਏ ਮਾਲੀਆ ਜੁਟਾਉਣ ਦੇ ਟਾਰਗਟ ਨੂੰ ਤਾਂ ਪੂਰਾ ਕਰੇਗਾ ਹੀ, ਸਗੋਂ ਇਸ ਵਾਰ ਲਗਭਗ 20 ਫੀਸਦੀ ਵੱਧ ਮਾਲੀਆ ਜੁਟਾਇਆ ਜਾ ਸਕਦਾ ਹੈ| ਮੌਜ਼ੂਦਾਹ ਸਾਲ ਵਿਚ ਪਹਿਲੇ ਛੇ ਮਹੀਨੇ ਵਿਚ ਹੀ ਲਗਭਗ 4165 ਕਰੋੜ ਰੁਪਏ ਤੋਂ ਵੱਧ ਮਾਲੀਆ ਆ ਚੁੱਕਿਆ ਹੈ|