ਚੰਡੀਗੜ੍ਹ : ਸ਼ਰਾਬ, ਹਥਿਆਰੀ ਅਤੇ ਅਸ਼ਲੀਲ ਗਾਣਿਆਂ ਦਾ ਵੱਖਰੇ ਤਰੀਕੇ ਨਾਲ ਵਿਰੋਧ ਕਰ ਰਹੇ ਸਮਾਜ ਸੇਵਕ ਪੰਡਤ ਰਾਓ ਧਰੇਨਵਰ ਵੱਲੋਂ ਗਾਇਕ ਗਿੱਪੀ ਗਰੇਵਾਲ ਦੇ ਜੱਦੀ ਪਿੰਡ ਕੂੰਮ ਕਲਾਂ ਪਹੁੰਚ ਕੇ ਪਿੰਡ ਦੇ ਸਰਪੰਚ ਕੋਲ ਗਿੱਪੀ ਗਰੇਵਾਲ ਵਲੋਂ ਵੈਲਪੁਣਾ ਗਾਣਾ ਗਾਉਣ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮੌਕੇ ਪੰਡਤ ਰਾਓ ਧਰੇਨਵਰ ਨੇ ਕਿਹਾ ਕਿ ਗਿਪੀ ਗਰੇਵਾਲ ਵਲੋਂ ਕਿਸਾਨਾਂ ਦੇ ਹੱਕ ਵਿਚ ਚਲੇ ਅੰਦੋਲਨ ਦੌਰਾਨ ਕਿਸਾਨਾਂ ਦੇ ਪੱਖ ਵਿਚ ਗਾਣੇ ਗਾਉਣ ਦੀ ਥਾਂ ਵੈਲਪੁਣੇ ਨੂੰ ਉਤਸ਼ਾਹਿਤ ਕਰਨ ਵਾਲਾ ਗਾਣਾ ਵੈਲੀਪੁਣਾ ਰਿਲੀਜ ਕੀਤਾ ਗਿਆ ਹੈ, ਜਿਸਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।