ਚੰਡੀਗੜ੍ਹ : ਅੰਦੋਲਨਕਾਰੀ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦਰਮਿਆਨ ਚੱਲ ਰਹੇ ਮੀਟਿੰਗਾਂ ਦੇ ਸਿਲਸਿਲ੍ਹੇ ਅਧੀਨ ਅਗਲੀ ਮੀਟਿੰਗ ਕਲ, 5 ਦਸੰਬਰ ਨੂੰ ਹੋਵੇਗੀ। ਕਿਸਾਨ ਚਾਹੁੰਦੇ ਹਨ ਕਿ 5 ਦਸੰਬਰ ਨੂੰ ਹੋਣ ਵਾਲੀ ਬੈਠਕ ਫੈਸਲਾਕੁਨ ਹੋਵੇ ਕਿਉਂਕਿ ਧਰਨਿਆਂ ’ਤੇ ਬੈਠੇ ਕਿਸਾਨ ਆਏ ਦਿਨ ਹੋਣ ਵਾਲੀਆਂ ਬੇਸਿੱਟਾ ਬੈਠਕਾਂ ਤੋਂ ਅੱਕ ਚੁੱਕੇ ਹਨ। 3 ਦਸੰਬਰ ਦੀ ਰਾਤ ਤਕ ਹੋਈ ਮੀਟਿੰਗ ਵਿਚ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਮੌਜੂਦ ਸਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਸ ਪ੍ਰਗਟ ਕੀਤੀ ਹੈ ਕਿ 5 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਇਸ ਮੁੱਦੇ ਨੂੰ ਹੱਲ ਕਰ ਲਿਆ ਜਾਵੇਗਾ।