ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਖੇਤੀਬਾੜੀ ਜਮੀਨ ਦੇ ਜਲਭਰਾਵ ਖੇਤਰਾਂ ਨੂੰ ਚੋਣ ਕੀਤਾ ਜਾਵੇ ਅਤੇ ਜਿਲ੍ਹਾਵਾਰ ਨਕਸ਼ਾ ਤਿਆਰ ਕੀਤੇ ਜਾਣ ਤਾਂ ਜੋ ਭਾਰੀ ਮੀਂਹ ਦੌਰਾਨ ਜਲਭਰਾਵ ਦੀ ਸਮਸਿਆਵਾਂ ਨਾਲ ਨਜਿੱਠਣ ਲਈ ਲਗਾਤਾਰ ਯੋਜਨਾਵਾਂ ਬਣਾਈਆਂ ਜਾ ਸਕਣ| ਇਸ ਤੋਂ ਇਲਾਵਾ, ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਚਲਭਰਾਵ ਖੇਤਰਾਂ ਦੇ ਪਾਣੀ ਨੂੰ ਰਿਚਾਰਜ ਕਰਨ ਦੇ ਨਾਲ-ਨਾਲ ਝੀਲਾਂ (ਸਰੋਵਰ) ਤਿਆਰ ਕਰਨ ਲਈ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਮੱਛੀ ਪਾਲਣ ਤੇ ਸੈਰ-ਸਪਾਟੇ ਨੂੰ ਵੀ ਪ੍ਰੋਤਸਾਹਨ ਮਿਲ ਸਕਣ|
ਮੁੱਖ ਮੰਤਰੀ ਅੱਜ ਇੱਥੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ| ਮੀਟਿੰਗ ਵਿਚ ਰਾਜ ਦੇ ਖੇਤੀਬਾੜੀ ਜਮੀਨ ਵਿਚ ਜਲਭਰਾਵ ਦੀ ਸਮਸਿਆ ਨਾਲ ਨਜਿੱਠਣ ਲਈ ਵੱਖ-ਵੱਖ ਉਪਾਆਂ 'ਤੇ ਚਰਚਾ ਕੀਤੀ ਗਈ|
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਰਾਜ ਵਿਚ 50 ਤੋਂ 60 ਝੀਲਾਂ (ਸਰੋਵਰ) ਹੋਣਗੀਆਂ ਤਾਂ ਚਲਭਰਾਵ ਦੀ ਸਮਸਿਆ ਦਾ ਹੱਲ ਹੋ ਪਾਏਗਾ ਅਤੇ ਇਸ ਪਾਣੀ ਦੀ ਸਹੀ ਵਰਤੋ ਹੋਵੇਗੀ| ਇਸ ਤੋਂ ਇਲਾਵਾ, ਜੇਕਰ ਫਿਰ ਵੀ ਜਲਭਰਾਵ ਦੀ ਸਮਸਿਆ ਰਹਿੰਦੀ ਹੈ ਤਾਂ ਅਜਿਹੇ ਪਾਣੀ ਦੀ ਡਰੇਨਾਂ ਰਾਹੀਂ ਨਿਕਾਸੀ ਕੀਤੀ ਜਾਵੇ| ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਲਭਰਾਵ ਨਾਲ ਸਬੰਧਿਤ ਜਿਲਾਵਾਰ ਨਕਸ਼ੇ ਤਿਆਰ ਕਰਦੇ ਸਮੇਂ ਝੀਲਾਂ ਨੂੰ ਤਿਆਰ ਕਰਨ ਤਹਿ ਿਆਂਕੜੇ ਵੀ ਇਕੱਠਾ ਕੀਤੇ ਜਾਣ|
ਮੀਟਿੰਗ ਵਿਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਦੇ ਜਿਨ੍ਹਾਂ 457 ਪਿੰਡਾਂ ਵਿਚ ਮਾਨਸੂਨ-2020 ਦੌਰਾਨ ਪਾਣੀ ਦੀ ਨਿਕਾਸੀ ਅਸਥਾਈ ਤੌਰ 'ਤੇ ਕੀਤੀ ਹੈ ਉਸ ਦੀ ਲਗਾਤਾਰ ਯੋਜਨਾ ਬਣਾਈ ਜਾਵੇ ਅਤੇ ਇਸ ਯੋਜਨਾ ਨੂੰ ਡੈਸ਼ਬੋਰਡ 'ਤੇ ਪਾਇਆ ਜਾਵੇ| ਰਾਜ ਦੀ ਲਗਭਗ 4 ਲੱਖ ਏਕੜ ਜਮੀਨ ਨੂੰ ਠੀਕ ਰਨ ਦਾ ਕੰਮ ਸੰਚਾਲਿਤ ਹੈ ਅਤੇ ਅਜਿਹੀ ਜਮੀਨ ਨੂੱ ਠੀਕ ਕਰਨ ਲਈ ਇਕ ਸਾਲ ਵਿਚ ਇਕ ਲੱਖ ਏਕੜ ਦਾ ਟੀਚਾ ਨਿਰਧਾਰਿਤ ਹੈ| ਉਨ੍ਹਾਂ ਨੇ ਕਿਹਾ ਕਿ ਸਲਾਇਲ ਤੇ ਐਲਕਲਾਇਨ ਜਮੀਨ 'ਤੇ ਜਿਪਸਮ ਪਾਉਣ ਦਾ ਕਾਰਜ ਸੰਚਾਲਿਤ ਹੈ, ਪਰ ਇਸ ਦੀ ਸਹੀ ਨਿਗਰਾਨੀ ਨਹੀਂ ਹੋ ਪਾ ਰਹੀ ਹੈ, ਇਸ ਲਈ ਸਬੰਧਿਤ ਅਧਿਕਾਰੀ ਇਸ ਦੀ ਪੂਰੀ ਨਿਗਰਾਨੀ ਤੇ ਸਰਵੇਖਣ ਕਰਨ ਤਾਂ ਜੋ ਜਲਦੀ ਤੋਂ ਜਲਦੀ ਅਜਿਹੀ ਜਮੀਨ ਨੂੰ ਠੀਕ ਕੀਤਾ ਜਾ ਸਕੇ| ਉਨ੍ਹਾਂ ਨੇ ਦਸਿਆ ਕਿ ਸਲਾਇਨ ਜਲਭਰਾਵ ਖੇਤਰ ਵਿਚ ਮੱਛੀ ਪਾਲਣ ਦੀ ਸੰਭਾਵਨਾਵਾਂ ਨੂੰ ਵੀ ਤਲਾਸ਼ਿਆ ਜਾਵੇ|
ਮੁੱਖ ਮੰਤਰੀ ਨੇ ਮੀਟਿੰਗ ਵਿਚ ਹਰਿਆਣਾ ਤਲਾਬ ਅਤੇ ਵੇਸਟ ਪ੍ਰਬੰਧਨ ਅਥਾਰਿਟੀ ਦੇ ਤਹਿਤ ਚੱਲ ਰਹੀਆਂ ਯੋਜਨਾਵਾਂ ਦੀ ਜਾਣਕਾਰੀ ਲਈ ਡੈਸ਼ਬੋਰਡ ਤਿਆਰ ਕਰਨ ਦੇ ਨਿਰਦੇਸ਼ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ| ਇਸ 'ਤੇ ਸਬੰਧਿਤ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜਾਣੁੰ ਕਰਾਇਆ ਕਿ ਚਾਰ ਤਾਲਾਬਾਂ ਦੇ ਕਾਇਆਕਲਪ ਦਾ ਕਾਰਜ ਆਖੀਰੀ ਪੜਾਅ ਵਿਚ ਹੈ, ਜਿਨ੍ਹਾਂ ਦਾ ਉਦਘਾਟਨ ਜਨਵਰੀ ਦੇ ਪਹਿਲੇ ਹਫਤੇ ਵਿਚ ਹੋ ਜਾਵੇਗਾ| ਇਸ ਤੋਂ ਇਲਾਵਾ, ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜਾਣੁੰ ਕਰਾਇਆ ਕਿ ਜਲਭਰਾਵ ਖੇਤਰਾਂ ਵਿਚ 31 ਮਈ2021 ਤਕ 1000 ਰਿਚਾਰਜਿੰਗ ਖੁੰਹ ਤਿਆਰ ਕਰ ਦਿੱਤੇ ਜਾਣਗੇ|
ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣੁੰ ਕਰਾਇਆ ਗਿਆ ਕਿ ਸਿੰਚਾਈ ਵਿਭਾਗ ਨੇ 60 ਹਜਾਰ ਏਕੜ ਫੁੱਟ ਦੀ ਸਟੋਰੇਜ ਦੀ ਹੈ ਅਤੇ ਦੱਖਣ ਹਰਿਆਣਾ ਦੀ ਕ੍ਰਿਸ਼ਣਾਵਤੀ ਨਦੀ ਤੇ ਮਸਾਨੀ ਨਦੀਵਿਚ ਸਟੋਰੇਜ ਦੀ ਸਮਰੱਥਾ ਨੂੰ ਵਧਾਇਆ ਗਿਆ ਹੈ| ਇਸ ਤੋਂ ਇਲਾਵਾ, ਲੋਹਾਰੂ ਖੇਤਰ ਵਿਚ 125 ਅਨੁਪਯੋਕਗੀ ਖੁੰਹਾਂ ਵਿਚ ਵੀ ਪਾਣੀ ਛੱਡਿਆ ਗਿਆ ਅਤੇ ਇਸ ਇਸ ਪ੍ਰਕ੍ਰਿਆ ਦੇ ਨਾਲ ਆਲੇ-ਦੁਆਲੇ ਦੇ ਖੁੰਹ ਵੀ ਚਾਲੂ ਹੋ ਗਏ ਮੁੱਖ ਮੰਤਰੀ ਨੂੰ ਮੀਟਿੰਗ ਵਿਚ ਜਾਣੂੰ ਕਰਾਇਆ ਗਿਆ ਕਿ ਬਰੋਦਾ ਦੇ ਬਨਵਾਸਾ ਖੇਤਰ ਵਿਚ ਜਲਭਰਾਵ ਦੀ ਸਮਸਿਆ ਸੀ ਜਿਸ ਦੇ ਲਗਾਤਾਰ ਉਪਾਅ ਲਈ ਯਤਨ ਕੀਤੇ ਗਏ ਅਤੇ ਇਸ ਯਤਨ ਵਿਚ ਕਾਫੀ ਸਫਲਤਾ ਵੀ ਮਿਲੀ ਹੈ ਅਤੇ ਇਸ ਖੇਤਰ ਵਿਚ ਹੁਣ ਜਲਭਰਾਵ ਦੀ ਸਮਸਿਆ ਕਾਫੀ ਘੱਟ ਹੋ ਗਈ ਅਤੇ ਹੁਣ ਇਸ ਜਮੀਨ 'ਤੇ ਖੇਤੀਬਾੜੀ ਕੀਤੀ ਜਾ ਰਹੀ ਹੈ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਸੀਆਈਡੀ ਦੇ ਏਡੀਜੀਪੀ ਆਲੋਕ ਮਿੱਤਲ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਇੰਜੀਨੀਅਰ-ਇਨ-ਚੀਫ ਰਾਕੇਸ਼ ਚੌਹਾਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|