ਚੰਡੀਗੜ੍ਹ : ਭਾਰਤ ਅਤੇ ਇਜਰਾਇਲ ਦੇ ਸਹਿਯੋਗ ਨਾਲ ਅੱਜ ਹਰਿਆਣਾ ਦੇ ਭਿਵਾਨੀ ਜਿਲ੍ਹਾ ਵਿਚ ਸੂਬੇ ਦੇ ਪੰਜਵੇਂ ਐਕਸੀਲੈਂਸ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ| ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੈ ਪ੍ਰਕਾਸ਼ ਦਲਾਲ ਦੀ ਮੌਜੂਦਗੀ ਵਿਚ ਭਾਰਤ ਵਿਚ ਇਜਰਾਇਲ ਦੇ ਰਾਜਦੂਤ ਡਾ. ਰਾਨ ਮਲਕਾ ਨੇ ਪਿੰਡ ਗਿਗਨਾਊ ਵਿਚ ਸਵਾ ਅੱਠ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਬਾਗਬਾਨੀ ਐਕਸੀਲੈਂਸ ਕੇਂਦਰ ਦਾ ਭੁਮੀ ਪੂਜਨ ਕਰ ਨੀਂਹ ਪੱਥਰ ਰੱਖਿਆ|