ਚੰਡੀਗੜ੍ਹ : ਹਰਿਆਣਾ ਨਿੱਜੀ ਸੁਰੱਖਿਆ ਏਜੰਸੀਆਂ ਦੀ ਕੰਟ੍ਰੋਲਿੰਗ ਅਥਾਰਿਟੀ ਨੇ ਲੋਕਾਂ ਦੀ ਸੁਰੱਖਿਆ ਨੂੰ ਹੋਰ ਵਧੀਆ ਬਣਾਉਣ ਲਈ ਰੇਜੀਡੇਂਟ ਵੇਲਫੇਅਰ ਐਸੋਸਿਏਸ਼ਨ ਤੇ ਹੋਰ ਕਲਾਇੰਟ ਏਜੰਸੀਆਂ ਨੂੰ ਸਲਾਹ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਰਿਹਾਇਸ਼ੀ ਤੇ ਹੋਰ ਕੰਪਲੈਕਸਾਂ ਵਿਚ ਸਿਕਊਰਿਟੀ ਗਾਰਡ ਦੀ ਨਿਯੁਕਤੀ ਕਰਦੇ ਸਮੇਂ ਨਿੱਜੀ ਸੁਰੱਖਿਆ ਏਜੰਸੀਆਂ ਦੇ ਲਾਇਸੈਂਸ ਦੀ ਵੈਧਤਾ ਦੀ ਜਾਂਚ ਕਰ ਲੈਣ|
ਵਧੀਕ ਪੁਲਿਸ ਡਾਇਰੈਕਟਰ ਜਰਨਲ (ਕਾਨੂੰਨ ਤੇ ਵਿਵਸਥਾ) ਨਵੀਦਪ ਸਿੰਘ ਵਿਰਕ ਜੋ ਹਰਿਆਣਾ ਨਿੱਜੀ ਸੁਰੱਖਿਆ ਏਜੰਸੀਆਂ ਦੇ ਕੰਟ੍ਰੋਲ ਅਧਿਕਾਰੀ ਵੀ ਹਨ, ਨੇ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਆਰ.ਡਬਲਯੂ.ਏ., ਗੁਰੱਪ ਹਾਊਸਿੰਗ ਸੋਸਾਇਟੀ ਅਤੇ ਹੋਰ ਏਜੰਸੀਆਂ ਨਿੱਜੀ ਸੁਰੱਖਿਆ ਏਜੰਸੀਆਂ ਤੋਂ ਗਾਰਡ ਤੇ ਮੈਨਪਾਵਰ ਆਦਿ ਦੀ ਸੇਵਾਵਾਂ ਲੈਣ ਦੌਰਾਨ ਉਨਾਂ ਦੇ ਲਾਇਸੈਂਸ ਦੀ ਵੈਧਤਾ ਦੀ ਜਾਂਚ ਨਹੀਂ ਕਰ ਰਹੀ ਹੈ|
ਉਨਾਂ ਕਿਹਾ ਕਿ ਵੈਧ ਲਾਇਸੈਂਸ ਵਾਲੀ ਨਿੱਜੀ ਸੁਰੱਖਿਆ ਏਜੰਸੀਆਂ ਤੋਂ ਮੈਨਪਾਵਰ ਲੈਣਾ ਉਨਾਂ ਦੇ ਆਪਣੇ ਹਿੱਤ ਵਿਚ ਹੋਣ ਦੇ ਨਾਲ-ਨਾਲ ਸੁਰੱਖਿਆ ਦੀ ਨਜ਼ਰ ਨਾਲ ਫਾਇਦੇਮੰਦ ਹੋਵੇਗਾ|