Friday, November 22, 2024
 

ਹਰਿਆਣਾ

ਦਿੱਲੀ ਜਾਣ ਵਾਸਤੇ ਟ੍ਰੈਫਿਕ ਐਡਵਾਈਜ਼ਰੀ ਜਾਰੀ, ਦਿੱਲੀ-ਅੰਬਾਲਾ ਮਾਰਗ ਬੰਦ

December 02, 2020 06:46 AM
ਚੰਡੀਗੜ੍ਹ : ਹਰਿਆਣਾ ਪੁਲਿਸ ਨੇ ਕਿਸਾਨ ਸੰਗਠਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਧਰਨਾ-ਪ੍ਰਦਰਸ਼ਨ ਦੇ ਮੱਦੇਨਜਰ ਸੋਨੀਪਤ ਤੇ ਝੱਜਰ ਜਿਲ੍ਹਿਆਂ ਤੋਂ ਦਿੱਲੀ ਜਾਣ ਵਾਲੇ ਕੌਮੀ ਰਾਜਮਾਰਗਾਂ ਦੇ ਪ੍ਰਵੇਸ਼ ਬਿੰਦੂਆਂ ਦੇ ਰੁਕਾਵਟ ਹੋਣ ਦੇ ਕਾਰਣ ਇਤੇਹਾਤ  ਵਜੋ ਟ੍ਰੈਫਿਕ ਐਫਵਾਈਜਰੀ ਜਾਰੀ ਕੀਤੀ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਅਨੁਸਾਰ , ਕਿਸਾਨਾਂ ਵੱਲੋਂ ਰਾਈ ਅਤੇ ਕੁੰਡਲੀ ਦੇ ਵਿਚ ਇਕੱਠਾ ਹੋਣ ਦੇ ਕਾਰਣ ਯਾਤਰੀ ਕੌਮੀ ਰਾਜਮਾਰਗ ਗਿਣਤੀ 44 (ਅੰਬਾਲਾ-ਦਿੱਲੀ) 'ਤੇ ਸਥਿਤ ਸਿੰਧੂ ਬਾਡਰ ਤੋਂ ਕੌਮੀ ਰਾਜਧਾਨੀ ਜਾਣ ਤੋਂ ਗੁਰੇਜ ਕਰਨ | ਅੰਬਾਲਾ ਵੱਲੋਂ ਦਿੱਲੀ ਜਾਣ ਦੇ ਇਛੁੱਕ ਲੋਕਾਂ ਨੂੰ ਪਾਣੀਪਤ, ਰੋਹਤਕ-ਝੱਜਰ-ਗੁਰੂਗ੍ਰਾਮ -ਦਿੱਲੀ ਮਾਰਗ ਤੋਂ ਜਾਣ ਦਾ ਅਪੀਲ ਕੀਤੀ ਜਾਂਦੀ ਹੈ|
 
 
ਇਸ ਤਰ੍ਹਾ, ਝੱਜਰ ਜਿਲ੍ਹੇ ਦੇ ਬਹਾਦੁਰਗੜ੍ਹ ਵੱਲੋਂ ਟੀਕਰੀ ਸੀਮਾ 'ਤੇ ਕਿਸਾਨਾਂ ਦੇ ਵੱਡੇ ਪੈਮਾਨੇ 'ਤੇ ਜਮਾਵੜੇ ਨੂੰ ਧਿਆਨ ਵਿਚ ਰੱਖਦੇ ਹੋਏ ਸਥਾਨਕ ਪੁਲਿਸ ਨੇ ਵੀ ਦਿੱਲੀ ਪਹੁੰਚਣ ਦੇ ਲਈ ਕਈ ਬਦਲੇ  ਮਾਰਗਾਂ ਦਾ ਸੁਝਾਅ ਦਿੱਤਾ ਹੈ ਕਿਊਂਕਿ ਟਿਕਰੀ ਸੀਮਾ 'ਤੇ ਆਵਾਜਾਈ ਦੀ ਰੁਕਾਵਟ ਹੈ| ਹਿਸਾਰ ਵੱਲੋਂ ਦਿੱਲੀ ਜਾਣ ਵਾਲੇ ਰੋਹਤਕ-ਝੱਜਰ-ਗੁਰੂਗ੍ਰਾਮ ਤੋਂ ਹੁੰਦੇ ਹੋਏ ਦਿੱਤੀ ਜਾ ਸਕਦੇ ਹਨ| ਹਾਲਾਂਕਿ , ਪੂਰੇ ਰਾਜ ਵਿਚ ਹੋਰ ਸਾਰੇ ਮਾਰਗਾਂ 'ਤੇ ਆਵਾਜਾਈ ਦੀ ਸੁਚਾਰੂ ਆਵਾਜਾਈ ਜਾਰੀ ਹੈ|
 

Have something to say? Post your comment

 
 
 
 
 
Subscribe