Friday, November 22, 2024
 

ਹਰਿਆਣਾ

ਤਿੰਨ ਰੋਜ਼ਾ ਸਿਖਲਾਈ ਕੈਂਪ ਸਮਾਪਤ

December 01, 2020 06:52 PM

ਹਿਸਾਰ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਤੇ ਵਿਦਿਅਕ ਸੰਸਥਾਨ ਵਿਚ ਤਿੰਨ ਰੋਜ਼ਾ ਸੋਯਾਬੀਨ ਤੇ ਮੰਗੂਫਲੀ ਦੇ ਮੁੱਲ ਸਮੱਰਥਨ ਉਤਪਾਦ ਵਿਸ਼ਾ 'ਤੇ ਆਨਲਾਇਨ ਸਿਖਲਾਈ ਕੈਂਪ ਸਮਾਪਤ ਹੋਇਆ|
ਇਸ ਮੌਕੇ 'ਤੇ ਸੰਸਥਾਨ ਦੇ ਸਹਿ ਨਿਦੇਸ਼ਕ (ਸਿਖਲਾਈ) ਡਾ. ਅਸ਼ੋਕ ਗੋਦਾਰਾ ਨੇ ਕਿਹਾ ਕਿ ਭਾਰਤ ਵਿਚ ਮਹਿਲਾਵਾਂ ਤੇ ਬੱਚਿਆਂ ਵਿਚ ਕੁਪੋਸ਼ਣ ਦੀ ਸਮੱਸਿਆ ਵੱਧ ਹੈ| ਜ਼ਿਆਦਾਤਰ ਆਬਾਦੀ ਸ਼ਾਕਾਹਾਰੀ ਹੋਣ ਕਾਰਣ ਉਨ੍ਹਾਂ ਦੇ ਭੋਜਨ ਵਿਚ ਪ੍ਰੋਟੀਨ ਦਾ ਸਰੋਤ ਅਨਾਜ ਤੇ ਦਾਲਾਂ ਹੀ ਹਨ| ਅਜਿਹੇ ਵਿਚ ਪ੍ਰੋਟੀਨ ਤੇ ਵਸਾ ਦਾ ਸਰੋਤ ਸੋਯਾਬੀਨ ਦੀ ਵਰਤੋਂ ਘੱਟ ਮੁੱਲ ਵਿਚ ਸੰਤੁਲਿਤ ਆਹਾਰ ਪ੍ਰਦਾਨ ਕਰਨ ਦੀ ਸਮੱਰਥਾ ਰੱਖਦਾ ਹੈ| ਲਘੂ ਉਦਯੋਗ ਚਲਾਉਣ ਵਾਲੇ ਰਵੀ ਜਾਂਗੜਾ ਨੇ ਸਿਖਿਆਰਥੀਆਂ ਨੂੰ ਆਨਲਾਇਨ ਆਪਣੇ ਉਦਯੋਗ ਨੂੰ ਵੇਖਿਆ ਅਤੇ ਉਦਯੋਗ ਦੇ ਵੱਖ-ਵੱਖ ਆਯਾਮਾਂ ਨਾਲ ਜਾਣੂੰ ਕਰਵਾਇਆ| ਉਨ੍ਹਾਂ ਨੇ ਸਿਖਿਆਰਥੀਆਂ ਨੂੰ ਸੋਯਾਬੀਨ ਨਾਲ ਦੁੱਧ ਤੇ ਪਨੀਰ ਨੂੰ ਮਸ਼ੀਨਾਂ ਨਾਲ ਤਿਆਰ ਕਰਨਾ ਸਿਖਾਇਆ| ਇਸ ਤੋਂ ਇਲਾਵਾ, ਸੋਯਾ ਆਟਾ, ਸੋਯਾ ਚਾਪ, ਸੋਯਾ ਕਟਲੇਟ ਤੇ ਕਬਾਵ, ਸੇਵ ਤੇ ਸਟੀਕਸ, ਸਬਜੀ ਤੇ ਪੁਲਾਵ, ਸੋਯਾ ਸੱਤੂ ਤੇ ਸੋਯਾਨਟ ਬਣਾਉਣ ਦੀ ਆਸਾਨ ਵਿਧੀਆਂ ਤੋਂ ਵੀ ਜਾਣੂ ਕਰਵਾਇਆ|

 

Have something to say? Post your comment

 
 
 
 
 
Subscribe