Friday, November 22, 2024
 

ਸੰਸਾਰ

ਪਾਕਿਸਤਾਨ 'ਚ ਗੁਰੂ ਨਾਨਕ ਦੇ ਸਮੇਂ ਦਾ ਖੂਹ ਮਿਲਿਆ

April 29, 2019 12:15 AM

ਲਾਹੌਰ : ਪਾਕਿਸਤਾਨ ਵਿਚ ਕਰਤਾਰਪੁਰ ਲਾਂਘਾ ਬਣਾਉਣ ਦੌਰਾਨ 500 ਸਾਲ ਪੁਰਾਣਾ ਖੂਹ ਮਿਲਿਆ ਹੈ। ਇਹ ਖੂਹ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਲਾਲ ਇੱਟਾਂ ਨਾਲ ਬਣਿਆ ਇਹ ਖੂਹ ਕਰਤਾਰਪੁਰ ਦੇ ਗੁਰਦੁਆਰਾ ਡੇਰਾ ਸਾਹਿਬ ਨੇੜੇ ਹੋ ਰਹੀ ਖੁਦਾਈ ਦੌਰਾਨ ਮਿਲਿਆ। ਕਰੀਬ 20 ਫੁੱਟ ਡੂੰਘੇ ਇਸ ਖੂਹ ਨੂੰ ਫਿਰ ਤੋਂ ਚਾਲੂ ਕੀਤਾ ਜਾਏਗਾ ਅਤੇ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਉਸ ਦਾ ਮਿੱਠਾ ਪਾਣੀ ਪ੍ਰਸਾਦ ਦੇ ਤੌਰ 'ਤੇ ਦਿੱਤਾ ਜਾਏਗਾ। 

ਗੁਰਦੁਆਰੇ ਦੇ ਗ੍ੰਥੀ ਗੋਬਿੰਦ ਸਿੰਘ ਨੇ ਦੱਸਿਆ ਕਿ ਖੂਹ ਵਿਚ ਜੋ ਪਾਣੀ ਮਿਲਿਆ ਹੈ ਉਹ ਪੂਰੀ ਤਰ੍ਹਾਂ ਨਾਲ ਬੈਕਟੀਰੀਆ ਮੁਕਤ ਹੈ ਅਤੇ ਉਸ ਵਿਚ ਜ਼ਖ਼ਮਾਂ ਨੂੰ ਭਰਨ ਅਤੇ ਰੋਗਾਂ ਨੂੰ ਦੂਰ ਕਰਨ ਦੇ ਗੁਣ ਪਾਏ ਗਏ ਹਨ। ਇਹ ਪਾਣੀ ਸ਼ਰਧਾਲੂਆਂ ਨੂੰ ਵੰਡਿਆ ਜਾਏਗਾ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਖੂਹ ਇਕ ਵੱਡਾ ਆਕਰਸ਼ਨ ਹੋਵੇਗਾ। ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਚ ਹੋਇਆ ਸੀ।

ਨਵੰਬਰ 2018 ਵਿਚ ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਨਿਰਮਾਣ 'ਤੇ ਸਹਿਮਤ ਹੋਏ। ਇਹ ਲਾਂਘਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਸਥਿਤ ਡੇਰਾ ਬਾਬਾ ਨਾਨਕ ਨੂੰ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜੇਗਾ। ਗੁਰਦੁਆਰਾ ਦਰਬਾਰ ਸਾਹਿਬ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦਾ ਆਖਰੀ ਵਕਤ ਬਤੀਤ ਕੀਤਾ ਸੀ। ਦੋਵੇਂ ਪਵਿੱਤਰ ਥਾਵਾਂ ਵਿਚਕਾਰ ਦੀ ਦੂਰੀ ਚਾਰ ਕਿਲੋਮੀਟਰ ਤੋਂ ਕੁਝ ਜ਼ਿਆਦਾ ਹੈ ਅਤੇ ਵਿਚਕਾਰ ਰਾਵੀ ਦਰਿਆ ਪੈਂਦਾ ਹੈ। ਕਰਤਾਰਪੁਰ ਦਾ ਪਵਿੱਤਰ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ 'ਚ ਸਥਿਤ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe