ਪੰਚਕੂਲਾ: ਹਰਿਆਣਾ ਦੇ ਸ਼ਹਿਰੀ ਅਤੇ ਗ੍ਰਾਮ ਆਯੋਜਨਾ ਵਿਭਾਗ ਵੱਲੋਂ ਜਿਲ੍ਹਾ ਪੰਚਕੂਲਾ ਦੇ ਪਿੰਡ ਬਕਸ਼ੀਵਾਲਾ ਵਿਚ ਖੇਤੀਬਾੜੀ ਯੋਗ ਜਮੀਨ 'ਤੇ ਬਿਨਾਂ ਮੰਜੂਰੀ ਪਲਾਟ ਕੱਟਣ ਅਤੇ ਫਾਰਮ ਹਾਊਸ ਬਨਾਉਣ ਦੇ ਮਾਮਲੇ ਵਿਚ ਸੀਐਮ ਵਿੰਡੋਂ 'ਤੇ ਪ੍ਰਾਪਤ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਅਵੈਧ ਨਿਰਮਾਣ ਨੂੰ ਡਿੱਗਾ ਕੇ ਉੱਥੇ ਸਥਿਤੀ ਬੇਹਾਲ ਕਰ ਦਿੱਤੀ ਗਈ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹੇ ਦੇ ਪਿੰਡ ਬਕਸ਼ੀਵਾਲਾ ਨਿਵਾਸੀ ਇਕ ਮਹਿਲਾ ਨੇ ਸੀਐਮ ਵਿੰਡੋਂ 'ਤੇ ਦਿੱਤੀ ਇਕ ਸ਼ਿਕਾਇਤ ਵਿਚ ਦਸਿਆ ਸੀ ਕਿ ਉਸ ਦੇ ਪਿੰਡ ਦੇ ਕੁੱਝ ਪ੍ਰਭਾਵਸ਼ਾਲੀ ਲੋਕ ਵੱਲੋਂ ਖੇਤੀਬਾੜੀ ਯੋਗ ਜਮੀਨ 'ਤੇ ਬਿਨ੍ਹਾਂ ਮੰਜੂਰੀ ਪਲਾਟ ਕੱਟੇ ਜਾ ਰਹੇ ਹਨ| ਇਸ ਤੋਂ ਇਲਾਵਾ, ਉੱਥੇ ਉਨ੍ਹਾਂ ਦੇ ਵੱਲੋਂ ਫਾਰਮ ਹਾਊਸ ਵੀ ਬਣਾਇਆ ਜਾ ਰਿਹਾ ਹੈ| ਸ਼ਿਕਾਇਤ ਕਰਨ ਵਾਲੇ ਦਾ ਕਹਿਨਾ ਸੀ ਕਿ ਇਹ ਲੋਕ ਮਨਮਰਜੀ ਦਾਮਾਂ 'ਤੇ ਪਲਾਟ ਵੇਚ ਰਹੇ ਹਨ| ਇਸ ਤੋਂ ਇਕ ਪਾਸੇ ਜਿੱਥੇ ਸਰਕਾਰ ਨੂੰ ਮਾਲ ਦਾ ਨੁਕਸਾਨ ਹੋ ਰਿਹਾ ਹੈ ਤਾਂ ਉੱਥੇ ਖੇਤੀਬਾੜੀ ਯੋਗ ਜਮੀਨ 'ਤੇ ਨਜਾਇਜ ਢੰਗ ਨਾਲ ਪਲਾਟ ਕੱਟ ਕੇ ਵੇਚਣ ਨਾਲ ਖਰੀਦਾਰਾਂ ਦੇ ਨਾਲ ਵੀ ਧੁਖਾਧੜੀ ਹੋ ਰਹੀ ਹੈ|