ਗੁਰੂਗ੍ਰਾਮ : ਹਰਿਆਣਾ ਪੁਲਿਸ ਨੇ ਸਾਲ 2017 ਵਿਚ ਹੱਤਿਆ ਦੇ ਇਕ ਮੁਕਦਮੇ ਵਿਚ ਜਿਲ੍ਹਾ ਕਾਰਾਗਾਰ ਭੌਂਡਸੀ (ਗੁਰੂਗ੍ਰਾਮ) ਵਿਚ ਉਮਰਕੈਦ ਦੀ ਸਜਾ ਵਿਚ ਬੰਦ ਅਤੇ ਸਾਲ 2010 ਵਿਚ ਐਮਰਜੈਂਸੀ ਪੈਰੋਲ 'ਤੇ ਚੇਲ ਤੋਂ ਬਾਹਰ ਆਉਣ ਬਾਅਦ ਵਾਪਸ ਜੇਲ ਨਾ ਜਾਣ ਦੇ ਕਾਰਣ ਭਗੋੜਾ ਐਲਾਨ ਹੋਏ 50, 000 ਰੁਪਏ ਦੇ ਇਨਾਮੀ ਬਦਮਾਸ਼ ਨੂੰ ਮੱਧਪ੍ਰਦੇਸ਼ ਤੋਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫੜੇ ਗਏ ਦੋਸ਼ੀ ਦੀ ਪਹਿਚਾਣ ਜਾਨ ਮਹੋਮਦ ਉਰਫ ਜਾਨੂ ਨਿਵਾਸੀ ਜੈਤਾਕਾ ਜਿਲ੍ਹਾ ਨੁੰਹ ਵਜੋ ਹੋਈ ਹੈ| 10 ਸਾਲ ਪਹਿਲਾਂ ਪੈਰੋਲ 'ਤੇ ਆਉਣ ਦੇ ਬਾਅਦ ਤੋਂ ਫਰਾਰ ਬਦਮਾਸ਼ ਅਲਾਦਾ ਖੇੜੀ, ਜਿਲ੍ਹਾ ਸਿਹੋਰ (ਮੱਧ ਪ੍ਰਦੇਸ਼) ਵਿਚ ਆਪਣਾ ਨਾਂਅ ਪਤਾ ਬਦਲ ਕੇ ਰਹਿ ਰਿਹਾ ਸੀ|
ਇਹ ਬਦਮਾਸ਼ ਪੁਲਿਸ ਦਾ ਕਰੀਬ 10 ਸਾਲ ਤੋਂ ਵਾਂਟੇਡ ਦੋਸ਼ੀ ਸੀ ਅਤੇ ਪੁਲਿਸ ਨੂੰ ਇਸ ਦੀ ਕਾਫੀ ਸਮੇਂ ਤੋਂ ਤਲਾਸ਼ ਸੀ| ਇਸ ਦੀ ਗਿਰਫਤਾਰੀ 'ਤੇ ਪੁਲਿਸ ਮਹਾਨਿਦੇਸ਼ਕ, ਹਰਿਆਣਾਂ ਨੇ 50, 000 ਰੁਪਏ ਇਨਾਮ ਐਲਾਨ ਕੀਤਾ ਸੀ| ਉਪਰੋਕਤ ਦੇ ਖਿਲਾਫ ਸਬੰਧਿਤ ਧਾਰਾਵਾਂ ਦੇ ਤਹਿਤ ਥਾਨਾ ਨਗੀਨਾ ਜਿਲ੍ਹਾ ਨੁੰਹ ਵਿਚ ਮੁਕਦਮਾ ਦਰਜ ਕਰਕੇ ਨਿਯਮ ਅਨੁਸਾਰ ਉਪਰੋਕਤ ਬੁਦਮਾਸ਼ ਨੂੰ ਗਿਰਫਤਾਰ ਕੀਤਾ ਗਿਆ ਅਤੇ ਮੁਕਦਮੇ ਦੇ ਸਬੰਧ ਵਿਚ ਗੰਭੀਰਤਾ ਨਾਲ ਪੁੱਛਗਿਛ ਕੀਤੀ ਗਈ|
ਮੁਢਲੀ ਪੁਛਗਿਛ ਵਿਚ ਬਦਮਾਸ਼ ਦੇ ਖਿਲਾਫ ਪੁਲਿਸ ਥਾਨਾ ਨਗੀਨਾ ਜਿਲ੍ਹਾ ਨੁੰਹ ਵਿਚ ਦੋ ਹੋਰ ਮਾਮਲੇ ਵੀ ਦਰਜ ਪਾਏ ਗਏ| ਦੋਸ਼ੀ ਨੂੰ ਅਦਾਲਤ ਵੱਲੋਂ ਮੋਸਟ ਵਾਂਟੇਡ ਦੋਸ਼ੀ ਵੀ ਐਲਾਨ ਕੀਤਾ ਗਿਆ ਸੀ| ਕਾਬੂ ਕੀਤੇ ਗਏ ਬਦਮਾਸ਼ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।